Breaking News
Home / Delhi / ਫੂਲਕਾ ਨੇ ਭਗਵੰਤ ਮਾਨ ਨੂੰ ਘੇਰਿਆ – ਆਪ’ ‘ਚ ਘਮਸਾਣ

ਫੂਲਕਾ ਨੇ ਭਗਵੰਤ ਮਾਨ ਨੂੰ ਘੇਰਿਆ – ਆਪ’ ‘ਚ ਘਮਸਾਣ

  • ਫੂਲਕਾ ਨੇ ਭਗਵੰਤ ਮਾਨ ਨੂੰ ਘੇਰਿਆ – ਆਪ’ ‘ਚ ਘਮਸਾਣ

ਨਵੀਂ ਦਿੱਲੀ-26-04-17 : ਲਗਾਤਾਰ ਹਾਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਅੰਦਰ ਘਮਸਾਣ ਮੱਚ ਗਿਆ ਹੈ। ਭਗਵੰਤ ਮਾਨ ਨੇ ਕੇਜਰੀਵਾਲ ‘ਤੇ ਸਵਾਲ ਉਠਾਏ ਹਨ ਤਾਂ ਐਚ.ਐਸ. ਫੁਲਕਾ ਨੇ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਹੈ। ਫੂਲਕਾ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਈਵੀਐਮ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ‘ਤੇ ਸਵਾਲ ਉਠਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਡੀ ਪਾਰਟੀ ਹੈ। ਪਾਰਟੀ ਦੀ ਜਿੱਤ ਹਾਰ ਹੁੰਦੀ ਰਹਿੰਦੀ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਸਭ ਚੀਜ਼ਾਂ ਲਈ ਲੀਡਰਸ਼ਿਪ ਜ਼ਿੰਮੇਵਾਰ ਹੈ।
ਫੂਲਕਾ ਨੇ ਕਿਹਾ ਕਿ ਜੇ ਪੰਜਾਬ ‘ਚ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਪਾਰਟੀ ‘ਚ ਸ਼ਾਮਲ ਹੁੰਦੇ ਤਾਂ ਪਾਰਟੀ ਨੂੰ ਪੰਜਾਬ ‘ਚ ਫਾਇਦਾ ਹੁੰਦਾ। ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਪਾਰਟੀ ‘ਚ ਨਹੀਂ ਆਉਣ ਦੇਣਾ ਚਾਹੁੰਦੇ ਸਨ। ਇਸ ਕਰਕੇ ਹੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਫੂਲਕਾ ਦਾ ਇਸ਼ਾਰਾ ਭਗਵੰਤ ਮਾਨ ਵੱਲ ਹੀ ਸੀ।
ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਸੀ ਕਿ ਈਵੀਐਮ ‘ਚ ਗੜਬੜੀ ਲੱਭਣ ਦਾ ਕੋਈ ਫਾਇਦਾ ਨਹੀਂ, ਬਲਕਿ ਪਾਰਟੀ ਨੂੰ ਆਪਣੇ ਅੰਦਰ ਝਾਕਣ ਦੀ ਲੋੜ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਰਟੀ ਹਾਈਕਮਾਂਡ ਨੇ ਇਤਿਹਾਸਕ ਭੁੱਲ ਕੀਤੀ ਹੈ। ਹਾਲਂਕਿ ਪੰਜਾਬ ਵਿੱਚ ਬਿਨਾਂ ਕਪਤਾਨ ਤੋਂ ਅਸੀਂ ਲੜੇ ਤੇ ਸਾਡੀ ਟੀਮ ਇੱਕ ਮੁਹੱਲਾ ਕ੍ਰਿਕਟ ਟੀਮ ਵਾਂਗ ਸੀ।
ਦੱਸ ਦੇਈਏ ਕਿ ਹਾਲ ਹੀ ਵਿੱਚ ਹੋਈਆਂ ਪੰਜ ਸੂਬਿਆਂ ਦੀਆਂ ਚੋਣਾਂ ਵਿੱਚ ਪਾਰਟੀ ਨੇ ਪੰਜਾਬ ਤੇ ਗੋਆ ਵਿੱਚ ਚੋਣ ਲੜੀ ਤੇ ਜ਼ਬਰਦਸਤ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਈਵੀਐਮ ਵਿੱਚ ਗੜਬੜੀ ਦੇ ਇਲਜ਼ਾਮ ਲਾਉਂਦੀ ਆ ਰਹੀ ਹੈ। ਤਾਜ਼ਾ ਦਿੱਲੀ ਨਗਰ ਨਿਗਮ ਚੋਣਾਂ ਲਈ ਵੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਈਵੀਐਮ ‘ਚ ਗੜਬੜੀ ਨੂੰ ਹਾਰ ਦਾ ਕਾਰਨ ਦੱਸਿਆ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me