Breaking News
Home / Featured / ਕਰੋੜਪਤੀ ਬਣੇ ਬਾਦਲ ਦੇ ਗੜ੍ਹ ‘ਚ ਪਿੰਡਾਂ ‘ਤੇ ਸ਼ਿੰਕਜਾ

ਕਰੋੜਪਤੀ ਬਣੇ ਬਾਦਲ ਦੇ ਗੜ੍ਹ ‘ਚ ਪਿੰਡਾਂ ‘ਤੇ ਸ਼ਿੰਕਜਾ

ਕਰੋੜਪਤੀ ਬਣੇ ਬਾਦਲ ਦੇ ਗੜ੍ਹ ‘ਚ ਪਿੰਡਾਂ ‘ਤੇ ਸ਼ਿੰਕਜਾ

ਚੰਡੀਗੜ੍ਹ-27-04-17 : ਕਾਂਗਰਸ  ਨੇ ਪਿਛਲੀ ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਹੋਈਆਂ ਬੇਨੇਮੀਆਂ ਨੂੰ ਜੱਗ ਜਾਹਿਰ ਕਰਨ ਦੀ ਰਣਨੀਤੀ ਘੜ ਲਈ ਹੈ। ਇਸ ਤਹਿਤ ਸਰਕਾਰ ਨੇ ਸੂਬੇ ਦੇ ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਦੀਆਂ ਗਰਾਂਟਾਂ ਮਿਲੀਆਂ, ਉਨ੍ਹਾਂ ਦਾ ਆਡਿਟ ਤੀਜੀ ਧਿਰ ਵੱਲੋਂ ਕਰਵਾਉਣ ਦਾ ਫੈਸਲਾ ਕੀਤਾ ਹੈ।

ਦਿਲਚਸਪ ਗੱਲ ਹੈ ਕਿ ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿਲ੍ਹੇ ਮੁਕਤਸਰ ਦੇ 71 ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੇ ਪਿੰਡ ਮੁੱਖ ਮੰਤਰੀ ਦੇ ਲੰਬੀ ਵਿਧਾਨ ਸਭਾ ਹਲਕੇ ਦੇ ਹਨ। ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਦੇ ਕੁਝ ਪਿੰਡਾਂ ਨੂੰ ਵੀ ਇਕ ਕਰੋੜ ਤੋਂ ਵੱਧ ਦੀਆਂ ਗਰਾਂਟਾਂ ਦਿੱਤੀਆਂ ਗਈਆਂ। ਬਠਿੰਡਾ ਜ਼ਿਲ੍ਹੇ ਦੀਆਂ 27 ਪੰਚਾਇਤਾਂ ਨੂੰ ਇੱਕ ਕਰੋੜ ਤੋਂ ਵੱਧ ਦੀਆਂ ਗਰਾਂਟਾਂ ਦਿੱਤੀਆਂ ਗਈਆਂ। ਇਨ੍ਹਾਂ ਪਿੰਡਾਂ ਵਿੱਚ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕੇ ਦੇ ਪਿੰਡ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਦੇ ਪਿੰਡ ਵੀ ਸ਼ਾਮਲ ਹਨ।

 

ਵਿਭਾਗ ਦੇ ਡਾਇਰੈਕਟਰ ਨੇ ਬੁੱਧਵਾਰ ਨੂੰ ਇਹ ਸੂਚੀ ਮੰਤਰੀ ਨੂੰ ਸੌਂਪ ਦਿੱਤੀ ਪਰ ਅਜੇ ਹੋਰ ਪਿੰਡਾਂ ਦੇ ਨਾਂ ਆਉਣੇ ਬਾਕੀ ਹਨ। ਸਰਕਾਰ ਨੇ ਗਰਾਂਟ ਦੇਣ ਸਮੇਂ ਸ਼ਰਤ ਰੱਖੀ ਸੀ ਕਿ ਪਹਿਲੀ ਕਿਸ਼ਤ ਵਜੋਂ ਚਾਲੀ ਫੀਸਦੀ ਪੈਸਾ ਖਰਚਣ ਤੋਂ ਬਾਅਦ ਆਡਿਟ ਕਰਵਾਇਆ ਜਾਵੇਗਾ ਪਰ ਇਸ ’ਤੇ ਅਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਚਾਲੀ ਫੀਸਦੀ ਹੋਰ ਗਰਾਂਟ ਮਿਲਣ ਤੋਂ ਬਾਅਦ ਵੀ ਆਡਿਟ ਨਹੀਂ ਕਰਵਾਇਆ ਗਿਆ। ਇਸ ਕਰਕੇ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਇਹ ਆਡਿਟ ਪੰਜ ਅਹਿਮ ਅਦਾਰਿਆਂ ਕੋਲੋਂ ਕਰਵਾਇਆ ਜਾਵੇਗਾ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *