Home / Breaking News / ਭਗਵੰਤ ਮਾਨ ਦਾ ਧਰਮਵੀਰ ਗਾਂਧੀ ਨੇ ਕੀਤਾ ਸਮਰਥਣ

ਭਗਵੰਤ ਮਾਨ ਦਾ ਧਰਮਵੀਰ ਗਾਂਧੀ ਨੇ ਕੀਤਾ ਸਮਰਥਣ

ਭਗਵੰਤ ਮਾਨ ਦਾ ਧਰਮਵੀਰ ਗਾਂਧੀ ਨੇ ਕੀਤਾ ਸਮਰਥਣ

ਚੰਡੀਗੜ੍ਹ-27-04-17 : ਸੰਗਰੂਰ ਤੋਂ ਐਮਪੀ ਭਗਵੰਤ ਮਾਨ ਦੀ ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ ਦੀ ਆਪ’ ਤੋਂ ਮੁਅੱਤਲਸ਼ੁਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸਮਰਥਣ ਕੀਤਾ ਹੈ। ਧਰਮਵੀਰ ਗਾਂਧੀ ਨੇ ਕਿਹਾ ਕਿ ਮਾਨ ਨੇ ਕੇਜਰੀਵਾਲ ਨੂੰ ਜੋ ਕਿਹਾ ਹੈ ਉਹ ਬਿਲਕੁੱਲ ਸਹੀ ਹੈ। ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨ ਦੀ ਸਿਹਤ ਦੀ ਪਰਵਾਹ ਨਾ ਕਰਦਿਆਂ ਆਪ ਨੇ ਉਸਨੂੰ ਵਰਤਿਆ ਹੈ। ਪਰ ਅੱਜ ਵੀ ਭਗਵੰਤ ਮਾਨ ਪੰਜਾਬ ਵਿੱਚ ਨੰਬਰ ਵਨ ਹੈ।
ਜਿਕਰਯੋਗ ਹੈ ਕਿ ਇੱਕ ਅਖ਼ਬਾਰ ਵਿੱਚ ਭਗਵੰਤ ਮਾਨ ਵਲੋਂ ਕੀਤੇ ਅਹਿਮ ਖ਼ੁਲਾਸਿਆਂ ਨੂੰ ਪ੍ਰਮੁੱਖਤਾ ਨਾਲ ਛਾਪੇ ਜਾਣ ਤੋਂ ਬਾਅਦ ਸਿਆਸਤ ਵਿਚ ਹਲਚਲ ਮੱਚੀ ਹੋਈ ਹੈ। ‘ਆਪ’ ਵਲੋਂ ਮੁਅੱਤਲਸ਼ੁਦਾ ਐਮਪੀ ਡਾ. ਗਾਂਧੀ ਨੇ ਅੱਜ ਆਖਿਆ ਕਿ ਭਗਵੰਤ ਮਾਨ ਪੂਰੀ ਤਰ੍ਹਾਂ ਇਲਾਕਾਈ ਸਿਆਸਤ ਲਈ ਫਿੱਟ ਹੈ ਅਤੇ ਉਸ ’ਚ ਪੰਜਾਬ ਪੱਖੀ ਸੋਚ ਅਤੇ ਦਰਦ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਹੁਣ ਭਗੌੜਾ ਹੋ ਚੁੱਕਾ ਹੈ ਅਤੇ ਕੇਂਦਰ ਦੀ ਝੋਲੀ ਪੈ ਚੁੱਕਾ ਹੈ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *