Breaking News
Home / Breaking News / ਇੱਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਅਮਰੀਕਾ ‘ਚ

ਇੱਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਅਮਰੀਕਾ ‘ਚ

  • ਇੱਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਅਮਰੀਕਾ ‘ਚ

ਨਿਊਯਾਰਕ-28-04-17 : ਅਮਰੀਕਾ ਦੇ ਸੂਬੇ ਟੈਨੇਸੀ ਵਿੱਚ ਦੋ ਗਰੁੱਪਾਂ ਵਿਚਾਲੇ ਹੋਈ ਲੜਾਈ ਦੌਰਾਨ ਨਿਰਦੋਸ਼ ਭਾਰਤੀ ਨਾਗਰਿਕ ਮਾਰਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਲੜਾਈ ਹੋਟਲ ਦੇ ਬਾਹਰ ਹੋਈ ਜਿਸ ਵਿੱਚ 56 ਸਾਲ ਦੇ ਭਾਰਤੀ ਨਾਗਰਿਕ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਖਾਂਡੂ ਪਟੇਲ ਵਜੋਂ ਹੋਈ ਹੈ ਤੇ ਹੋਟਲ ਵਿੱਚ ਹਾਊਸ ਕੀਪਿੰਗ ਦਾ ਕੰਮ ਕਰਦਾ ਸੀ। ਪੁਲਿਸ ਅਨੁਸਾਰ ਘਟਨਾ ਸੋਮਵਾਰ ਦੀ ਹੈ। ਦੋਹਾਂ ਧਿਰਾਂ ਵਿੱਚ ਹੋਈ ਲੜਾਈ ਦੌਰਾਨ ਕਰੀਬ 40 ਫਾਇਰ ਹੋਏ। ਇਸ ਵਿੱਚੋਂ ਇੱਕ ਖਾਂਡੂ ਪਟੇਲ ਦੇ ਲੱਗੀ। ਪੁਲਿਸ ਅਨੁਸਾਰ ਪਟੇਲ ਦਾ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ।

ਮ੍ਰਿਤਕ ਦੇ ਭਤੀਜੇ ਜੈ ਪਟੇਲ ਨੇ ਆਖਿਆ ਕਿ ਉਹ ਆਪਣੇ ਕੰਮ ਖ਼ਤਮ ਕਰ ਕੇ ਹੋਟਲ ਦੇ ਨੇੜੇ ਚਹਿਲਕਦਮੀ ਕਰ ਰਿਹਾ ਸੀ। ਇਸ ਦੌਰਾਨ ਇੱਕ ਗੋਲੀ ਆ ਕੇ ਉਸ ਦੇ ਸੀਨੇ ਉੱਤੇ ਲੱਗੀ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਯਾਦ ਰਹੇ ਕਿ ਫਰਵਰੀ ਤੋਂ ਹੁਣ ਤੱਕ ਅਮਰੀਕਾ ਵਿੱਚ ਪੰਜ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਜਦੋਂਕਿ ਦੋ ਦੀ ਹੱਤਿਆ ਚਾਕੂ ਮਾਰ ਕੇ ਕੀਤੀ ਗਈ ਹੈ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *