Breaking News
Home / Featured / ਸਿਆਸੀ ਪਾਰਟੀਆਂ ਬਾਰੇ ਵੱਡਾ ਖੁਲਾਸਾ – ਪੰਜਾਬ ਚੋਣਾਂ ‘ਚ

ਸਿਆਸੀ ਪਾਰਟੀਆਂ ਬਾਰੇ ਵੱਡਾ ਖੁਲਾਸਾ – ਪੰਜਾਬ ਚੋਣਾਂ ‘ਚ

  • ਸਿਆਸੀ ਪਾਰਟੀਆਂ ਬਾਰੇ ਵੱਡਾ ਖੁਲਾਸਾ – ਪੰਜਾਬ ਚੋਣਾਂ ‘ਚ

ਚੰਡੀਗੜ੍ਹ-29-04-17 : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਪੈਸੇ ਇੱਕਠੇ ਹੋਏ ਹਨ। ਜੀਂ ਹਾਂ ਇਹ ਅਸੀਂ ਨਹੀਂ ਬਲਕਿ ਇੱਕ ਸੰਸਥਾ ਦੇ ਰਿਪੋਰਟ ਨੇ ਖੁਲਾਸਾ ਕੀਤਾ ਹੈ। ਏ.ਡੀ.ਆਰ. ਜਥੇਬੰਦੀ ਨੇ ਬੜੇ ਦਿਲਚਸਪ ਅੰਕੜੇ ਮੁਤਾਬਿਕ ਕਾਂਗਰਸ ਨੂੰ ਸੱਭ ਤੋਂ ਵੱਧ 3982 ਕਰੋੜ ਆਮਦਨ ਹੋਈ ਜਦਕਿ ਭਾਜਪਾ ਨੂੰ 3272 ਕਰੋੜ, ਆਮ ਆਦਮੀ ਪਾਰਟੀ ਦੀ ਪਿਛਲੇ ਤਿੰਨ ਸਾਲਾਂ ਵਿਚ 110 ਕਰੋੜ ਜਦਕਿ ਅਕਾਲੀ ਦਲ ਨੇ 101.81 ਕਰੋੜ ਦੀ ਰਕਮ ਇਕੱਠੀ ਕੀਤੀ। ਇਸਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਨੇ 703.95 ਕਰੋੜ, ਐਨਸੀਪੀ ਨੇ 351.28 ਕਰੋੜ, ਸੀਪੀਆਈ ਨੇ 15.36 ਕਰੋੜ ਜਦਕਿ ਸੀਪੀਐਮ ਨੇ 893 ਕਰੋੜ ਇਕੱਠੇ ਕੀਤੇ।

 

ਹੈਰਾਲੀ ਦੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਨਾ ਤਾਂ ਆਮਦਨੀ ਦਾ ਸਹੀ ਵੇਰਵਾ ਜਾਂ ਸਰੋਤ ਦਸਦੀਆਂ ਹਨ ਅਤੇ ਨਾ ਹੀ ਇਨਕਮ ਟੈਕਸ ਭਰਦੀਆਂ ਹਨ। ਇਨਕਮ ਟੈਕਸ ਮਹਿਕਮੇ ਵਲੋਂ ਵੀ ਕੋਈ ਨੋਟਿਸ ਨਾ ਦੇਣਾ ਜਾਂ ਟੈਕਸ ਭਰਨ ਲਈ ਨਾ ਕਹਿਣਾ ਵੀ ਦੁਖ ਦੀ ਗੱਲ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਨੋਟਬੰਦੀ ਨਾਲ ਕੋਈ ਫ਼ਰਕ ਨਹੀਂ ਪਿਆ। ਕਾਲਾ ਜਾਂ ਚਿੱਟਾ ਧੰਨ ਉਸੇ ਤਰ੍ਹਾਂ ਖ਼ਰਚਿਆ ਗਿਆ ਪਰ ਹਿਸਾਬ-ਕਿਤਾਬ ਦੇਣ ਵਿਚ ਕੋਈ ਪਾਰਦਰਸ਼ਤਾ ਨਹੀਂ ਵਰਤੀ ਗਈ।

ਇਹ ਅੰਕੜਾ ਪ੍ਰਤੀ ਵਿਧਾਇਕ 20 ਲੱਖ ਬਣਦਾ ਹੈ। ਕਾਂਗਰਸ ਦੇ ਹਰ ਪ੍ਰਤਾਪ ਅਜਨਾਲ ਵਿਧਾਇਕ ਨੇ ਸੱਭ ਤੋਂ ਘੱਟ 4.13 ਲੱਖ ਸ਼ੋਅ ਕੀਤਾ ਹੈ। ਹੋਰ ਦਿਲਚਸਪ ਗੱਲ ਇਹ ਹੈ ਕਿ 45 ਜਿੱਤੇ ਹੋਏ ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਉਨ੍ਹਾਂ ਨੇ ਸਟਾਰ ਚੋਣ ਮੁਹਿੰਮ ਵਿਅਕਤੀਆਂ ਜਾਂ ਪਬਲਿਕ ਮੀਟਿੰਗ ਜਾ ਜਲਸੇ ਜਲੂਸ ‘ਤੇ ਕੋਈ ਧੇਲਾ ਨਹੀਂ ਖ਼ਰਚਿਆ। 50 ਵਿਧਾਇਕਾਂ ਨੇ ਲਿਖ ਕੇ ਦਿਤਾ ਕਿ ਇਲੈਕਟਾਰਨਿਕ ਜਾਂ ਪ੍ਰਿੰਟ ਮੀਡੀਆ ‘ਤੇ ਕੋਈ ਖ਼ਰਚਾ ਨਹੀਂ ਕੀਤਾ। 35 ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਚੋਣ ਵਰਕਰਾਂ ‘ਤੇ ਕੋਈ ਪੈਸਾ ਨਹੀਂ ਲਾਇਆ।

ਬਸੀ ਪਠਾਣਾਂ ਤੋਂ ਕਾਂਗਰਸੀ ਦੇ ਗੁਰਪ੍ਰੀਤ ਸਿੰਘ ਨੇ ਸੱਭ ਤੋਂ ਵੱਧ 26.89 ਲੱਖ, ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਨੇ 26.83 ਲੱਖ ਅਤੇ ਆਤਮ ਨਗਰ ਤੋਂ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਨੇ 25.18 ਲੱਖ ਦਾ ਖ਼ਰਚਾ ਕੀਤਾ। ਚੋਣ ਸੁਧਾਰਾਂ, ਸਰਕਾਰ ਵਲੋਂ ਚੋਣ ਫ਼ੰਡ ਦਿਤੇ ਜਾਣ ਜਾਂ ਹੋਰ ਮੁੱਦਿਆਂ ‘ਤੇ ਵਿਚਾਰ ਲਈ ਭਲਕੇ ਪੰਜਾਬ ਯੂਨੀਵਰਸਟੀ ਵਿਚ ਦੋ ਦਿਨਾਂ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਲੀ ਦੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਨਾ ਤਾਂ ਆਮਦਨੀ ਦਾ ਸਹੀ ਵੇਰਵਾ ਜਾਂ ਸਰੋਤ ਦਸਦੀਆਂ ਹਨ ਅਤੇ ਨਾ ਹੀ ਇਨਕਮ ਟੈਕਸ ਭਰਦੀਆਂ ਹਨ। ਇਨਕਮ ਟੈਕਸ ਮਹਿਕਮੇ ਵਲੋਂ ਵੀ ਕੋਈ ਨੋਟਿਸ ਨਾ ਦੇਣਾ ਜਾਂ ਟੈਕਸ ਭਰਨ ਲਈ ਨਾ ਕਹਿਣਾ ਵੀ ਦੁਖ ਦੀ ਗੱਲ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਨੋਟਬੰਦੀ ਨਾਲ ਕੋਈ ਫ਼ਰਕ ਨਹੀਂ ਪਿਆ। ਕਾਲਾ ਜਾਂ ਚਿੱਟਾ ਧੰਨ ਉਸੇ ਤਰ੍ਹਾਂ ਖ਼ਰਚਿਆ ਗਿਆ ਪਰ ਹਿਸਾਬ-ਕਿਤਾਬ ਦੇਣ ਵਿਚ ਕੋਈ ਪਾਰਦਰਸ਼ਤਾ ਨਹੀਂ ਵਰਤੀ ਗਈ।

 

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me