Breaking News
Home / Breaking News / ਖਾਲਿਸਤਾਨੀਆਂ ਤੋਂ ਨਹੀਂ ਮਿਲੀ ਕੋਈ ਧਮਕੀ -ਕੈਪਟਨ

ਖਾਲਿਸਤਾਨੀਆਂ ਤੋਂ ਨਹੀਂ ਮਿਲੀ ਕੋਈ ਧਮਕੀ -ਕੈਪਟਨ

  • ਖਾਲਿਸਤਾਨੀਆਂ ਤੋਂ ਨਹੀਂ ਮਿਲੀ ਕੋਈ ਧਮਕੀ -ਕੈਪਟਨ

ਚੰਡੀਗੜ੍ਹ02-05-17 : ਕੈਨੇਡਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦੇਣ ਦੇ ਮੁੱਦੇ ‘ਤੇ ਭਾਰਤ ਸਰਕਾਰ ਵੱਲੋਂ ਕੈਨੇਡਾ ਸਰਕਾਰ ਨੂੰ ਭੇਜੀ ਸ਼ਿਕਾਇਤ ਸਬੰਧੀ ਮਨੁੱਖੀ ਅਧਿਕਾਰ ਜਥੇਬੰਦੀ ਸਿੱਖਜ਼ ਫਾਰ ਜਸਟਿਸ ਨੇ ਸਾਫ ਕੀਤਾ ਹੈ ਕਿ 22 ਅਪ੍ਰੈਲ ਦੀ ਕੈਨੇਡਾ ਵਿੱਚ ਹੋਈ ‘ਖਾਲਸਾ ਪਰੇਡ’ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਧਮਕੀ ਨਹੀਂ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕ ਕੈਨੇਡਾ ਦੇ ਕਾਨੂੰਨ ਤੋਂ ਜਾਣੂ ਸਨ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੈਪਟਨ ਨੂੰ ਜਾਨੋਂ ਮਾਰਨ ਦੀ ਧਮਕੀ ਨਹੀਂ ਦਿੱਤੀ, ਕਿਉਂਕਿ ਉਹ ਜਾਣਦੇ ਹਨ ਕਿ ਕੈਨੇਡਾ ਵਰਗੇ ਮੁਲਕ ਵਿੱਚ ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੈ। ਉਨਾਂ ਦੱਸਿਆ, ”22 ਅਪ੍ਰੈਲ 2016 ਨੂੰ ਕੈਨੇਡਾ ਦੇ ਸਰੀ, ਬੀਸੀ ਤੇ ਹੋਰ ਸ਼ਹਿਰਾਂ ਵਿੱਚ ਖਾਲਸਾ ਪਰੇਡ ਕੱਢੀ ਗਈ ਸੀ। ਪਰੇਡ ਦੌਰਾਨ ਸਿੱਖ ਭਾਈਚਾਰੇ ਵੱਲੋਂ ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਫਲੋਟ ਪ੍ਰਦਰਸ਼ਤ ਕੀਤੇ ਜਾਂਦੇ ਹਨ।”

ਉਨ੍ਹਾਂ ਕਿਹਾ, “ਪਿਛਲੇ ਸਾਲ ਵੀ ਖਾਲਿਸਤਾਨ ਦਾ ਫਲੋਟ ਲਾਇਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਕਾਲੇ ਦੌਰ ਦੀਆਂ ਤਸਵੀਰਾਂ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵੀ ਪ੍ਰਦਰਸ਼ਤ ਕੀਤੀ ਗਈ ਸੀ। ਕੈਨੇਡਾ ਵਿੱਚ ਆਪਣਾ ਰੋਸ ਜਾਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ‘ਤੇ ਕੋਈ ਰੋਕ ਨਹੀਂ ਹੈ।”

ਉਨ੍ਹਾਂ ਕਿਹਾ ਪਰੇਡ ਦੌਰਾਨ ਕੈਪਟਨ ਨੂੰ ਕੋਈ ਧਮਕੀ ਨਹੀਂ ਦਿੱਤੀ ਗਈ ਬਲਕਿ ਕੈਪਟਨ ਨੇ ਕੈਨੇਡਾ ਦੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਸਨ। ਇਸ ਕਾਰਨ ਕੈਨੇਡਾ ਵਾਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡਾ ਵਿੱਚ ਜਨਤਕ ਰੈਲੀਆਂ ਕਰਨ ‘ਤੇ ਰੋਕ ਲਾਈ ਗਈ ਸੀ। ਉਨ੍ਹਾਂ ਸਾਫ ਕੀਤਾ ਕਿ ਕਿ ਵੱਖਵਾਦ ਦਹਿਸ਼ਤਵਾਦ ਦਾ ਰੂਪ ਨਹੀਂ ਹੈ।

About admin

Check Also

ਸੁੱਖਾ’ ਸੁਖਪਾਲ ਖਹਿਰਾ ਸੋਸ਼ਲ ਮੀਡੀਆ ‘ਚ ਚਰਚਿਤ : ਜਗੀਰ ਕੌਰ

ਜਲੰਧਰ,17/11/17 :- ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ‘ਤੇ ਵੱਡਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ...

Leave a Reply

Your email address will not be published. Required fields are marked *