Breaking News
Home / Delhi / ਤਾਰ ਖੜਕਣ ਲੱਗੇ ਸ਼੍ਰੋਮਣੀ ਕਮੇਟੀ ‘ਚ ਵੀ

ਤਾਰ ਖੜਕਣ ਲੱਗੇ ਸ਼੍ਰੋਮਣੀ ਕਮੇਟੀ ‘ਚ ਵੀ

  • ਤਾਰ ਖੜਕਣ ਲੱਗੇ ਸ਼੍ਰੋਮਣੀ ਕਮੇਟੀ ‘ਚ ਵੀ

ਚੰਡੀਗੜ੍ਹ-07-05-17 : ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਅਹਿਮ ਖੁਲਾਸਿਆਂ ਤੇ ਫਿਰ ਐਸਜੀਪੀਸੀ ਵੱਲੋਂ ਉਨ੍ਹਾਂ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਕਰੀਬ 20 ਮੈਂਬਰਾਂ ਵੱਲੋਂ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਚਿੱਠੀ ਲਿਖੇ ਜਾਣ ਦੀ ਖਬਰ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਇਸ ਚਿੱਠੀ ਦੀ ਕਾਪੀ ਮੀਡੀਆ ਨੂੰ ਉਪਲਬਧ ਨਹੀਂ ਕਰਵਾਈ ਗਈ।

ਇਹ ਖਬਰ ਸੰਕੇਤ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਵੀ ਸਭ ਠੀਕ ਨਹੀਂ ਚੱਲ ਰਿਹਾ। ਜਾਣਕਾਰੀ ਮੁਤਾਬਕ ਮੈਂਬਰਾਂ ਵੱਲੋਂ ਇਹ ਚਿੱਠੀ ਲਿਖ ਕੇ ਕਮੇਟੀ ਪ੍ਰਧਾਨ ਨੂੰ ਪੁੱਛਿਆ ਗਿਆ ਹੈ ਕਿ ਗਿਆਨੀ ਗੁਰਮੁਖ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਕਮੇਟੀ ਅੱਗੇ ਕਾਰਵਾਈ ਕਰਨ ਜਾ ਰਹੀ ਹੈ ?

ਕਮੇਟੀ ਦੇ ਮੈਂਬਰ ਚਾਹੁੰਦੇ ਹਨ ਕਿ ਸਿਰਸੇ ਵਾਲੇ ਮੁੱਦੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਜਿਨ੍ਹਾਂ ਐਸਜੀਪੀਸੀ ਮੈਂਬਰਾਂ ਦੀ ਕਥਿਤ ਸ਼ੱਕੀ ਭੂਮਿਕਾ ਬਾਰੇ ਸਵਾਲ ਉੱਠ ਰਹੇ ਹਨ ਉਨ੍ਹਾਂ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me