Breaking News
Home / Featured / ਪੈਟਰੋਲ 6 ਰੁਪਏ ਸਸਤਾ ਕਰਨ ਦੀ ਤਿਆਰੀ – ਕੈਪਟਨ ਸਰਕਾਰ

ਪੈਟਰੋਲ 6 ਰੁਪਏ ਸਸਤਾ ਕਰਨ ਦੀ ਤਿਆਰੀ – ਕੈਪਟਨ ਸਰਕਾਰ

  • ਪੈਟਰੋਲ 6 ਰੁਪਏ ਸਸਤਾ ਕਰਨ ਦੀ ਤਿਆਰੀ – ਕੈਪਟਨ ਸਰਕਾਰ

ਚੰਡੀਗੜ੍ਹ-07-05-17 : ਪੰਜਾਬ ਵਿੱਚ ਪੈਟਰੋਲ ਛੇ ਰੁਪਏ ਫ਼ੀ ਲੀਟਰ ਸਸਤਾ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਪੈਟਰੋਲ ਉੱਤੇ ਹਰਿਆਣਾ ਤੇ ਚੰਡੀਗੜ੍ਹ ਦੇ ਬਰਾਬਰ ਵੈਟ ਕਰਨ ਦੀ ਤਿਆਰੀ ਕਰ ਰਹੀ ਹੈ। 37.5 ਫ਼ੀਸਦੀ ਵੈਟ ਹੋਣ ਨਾਲ ਪੰਜਾਬ ਵਿੱਚ ਪੈਟਰੋਲ ਹਰਿਆਣਾ, ਚੰਡੀਗੜ੍ਹ ਮੁਕਾਬਲੇ ਛੇ ਰੁਪਏ ਲੀਟਰ ਇਸ ਸਮੇਂ ਮਹਿੰਗਾ ਹੈ। ਹਰਿਆਣਾ ਚੰਡੀਗੜ੍ਹ ਵਿੱਚ ਪੈਟਰੋਲ ਉੱਤੇ ਵੈਟ 26.25 ਫ਼ੀਸਦੀ ਹੈ।

 

ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਦੂਜੇ ਰਾਜਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵੈਟ ਵਿੱਚ ਫਰਕ ਹੋਣ ਨਾਲ ਭਾਰੀ ਘਾਟਾ ਪੈ ਰਿਹਾ ਹੈ। ਪੈਟਰੋਲ ਦੀ ਹੋਣ ਵਾਲੀ ਸਮਗਲਿੰਗ ਕਾਰਨ ਮਾਲਵਾ ਦੇ 500 ਤੋਂ ਜ਼ਿਆਦਾ ਪੰਪ ਜੋ ਹਰਿਆਣਾ ਨਾਲ ਲੱਗਦੇ ਹਨ, ਤੋਂ ਸਰਕਾਰ ਨੂੰ ਸਾਲਾਨਾ 250 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਇਸ ਨੁਕਸਾਨ ਨੂੰ ਰੋਕਣ ਲਈ ਸਰਕਾਰ ਬਾਕੀ ਸੂਬਿਆਂ ਦੇ ਬਰਾਬਰ ਵੈਟ ਕਰਨ ਦੀ ਤਿਆਰੀ ਵਿੱਚ ਹੈ।

 

ਇਸ ਲਈ ਐਕਸਾਈਜ਼ ਮਹਿਕਮੇ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਪੰਜਾਬ ਦੇ ਗੁਆਂਢੀਆਂ ਸੂਬਿਆਂ ਨਾਲ ਡੀਜ਼ਲ ਉੱਤੇ ਲੱਗਣ ਵਾਲਾ ਵੈਟ ਬਰਾਬਰ ਹੈ ਜਦੋਂਕਿ ਪੈਟਰੋਲ ਉੱਤੇ ਅਜਿਹਾ ਨਹੀਂ। ਇਸ ਕਰਕੇ ਪੰਜਾਬ ਦੇ ਜ਼ਿਆਦਾਤਰ ਲੋਕ ਹਰਿਆਣਾ ਜਾਂ ਚੰਡੀਗੜ੍ਹ ਤੋਂ ਪੈਟਰੋਲ ਭਰਵਾਉਂਦੇ ਹਨ। ਹਰਿਆਣਾ ਦੇ ਮੁਕਾਬਲੇ ਵਿੱਚ ਟੂ-ਵੀਲ੍ਹਰ ਦੀ ਸੇਲ 20 ਫ਼ੀਸਦੀ ਜ਼ਿਆਦਾ ਹੈ। ਸਪਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਜ਼ ਅਨੁਸਾਰ ਅਪ੍ਰੈਲ 2015 ਤੋਂ ਮਾਰਚ 2016 ਦੇ ਦੌਰਾਨ ਪੰਜਾਬ ਵਿੱਚ 5.94 ਲੱਖ ਟੂ ਵੀਲ੍ਹਰ ਸੇਲ ਦੇ ਮੁਕਾਬਲੇ ਹਰਿਆਣਾ ਵਿੱਚ 4.97 ਲੱਖ ਵੀਲ੍ਹਰ ਦੀ ਸੇਲ ਹੋਈ। ਯਾਨੀ ਪੰਜਾਬ ਵਿੱਚ ਟੂ ਵੀਲ੍ਹਰ ਦੀ ਵਿਕਰੀ ਹਰਿਆਣਾ ਨਾਲੋਂ 20 ਫ਼ੀਸਦੀ ਜ਼ਿਆਦਾ ਹੈ।

 

ਵੈਟ ਵਿੱਚ ਫ਼ਰਕ ਹੋਣ ਕਾਰਨ ਤਸਕਰ ਹਰਿਆਣਾ ਤੋਂ ਪੈਟਰੋਲ ਦੇ 12,000 ਲੀਟਰ ਦੇ ਇੱਕ ਇੱਕ ਟੈਂਕਰ ਵਿੱਚ ਛੇ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਿੱਧਾ 72,000 ਰੁਪਏ ਦਾ ਮੁਨਾਫ਼ਾ ਕਮਾਉਂਦੇ ਹਨ। ਰੋਜ਼ਾਨਾ 100 ਟਰੱਕਾਂ ਉੱਤੇ 72 ਲੱਖ ਰੁਪਏ, ਮਹੀਨੇ ਵਿੱਚ 21.60 ਕਰੋੜ ਤੇ ਸਾਲ ਵਿੱਚ 260 ਰੁਪਏ ਕਮਾਉਂਦੇ ਹਨ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me