Breaking News
Home / Delhi / ਕਿੱਥੇ ਜਾਣਗੇ ਵਿਦਿਆਰਥੀ ਗਿਆਨ ਸਾਗਰ ਹੋਵੇਗਾ ਬੰਦ

ਕਿੱਥੇ ਜਾਣਗੇ ਵਿਦਿਆਰਥੀ ਗਿਆਨ ਸਾਗਰ ਹੋਵੇਗਾ ਬੰਦ

  • ਕਿੱਥੇ ਜਾਣਗੇ ਵਿਦਿਆਰਥੀ ਗਿਆਨ ਸਾਗਰ ਹੋਵੇਗਾ ਬੰਦ

ਗਿਆਨ ਸਾਗਰ ਹੋਵੇਗਾ ਬੰਦ, ਕਿੱਥੇ ਜਾਣਗੇ ਵਿਦਿਆਰਥੀ ?
ਚੰਡੀਗੜ੍ਹ-10-05-17 :- ਪੰਜਾਬ ਸਰਕਾਰ ਵੱਲੋਂ ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਜਾਰੀ ਕੀਤਾ ਪ੍ਰਵਾਨਗੀ ਸਰਟੀਫਿਕੇਟ certificate)ਵਾਪਸ ਲੈਣ ਤੋਂ ਬਾਅਦ ਗਿਆਨ ਸਾਗਰ ਦੇ ਬੰਦ ਹੋਣ ਦੇ ਪੂਰੇ ਆਸਾਰ ਬਣ ਗਏ ਹਨ ਅਤੇ ਅਜਿਹਾ ਹੋਣ ਨਾਲ ਗਿਆਨ ਸਾਗਰ ਅਧੀਨ ਕੰਮ ਕਰਕੇ ਹਜ਼ਾਰਾਂ ਡਾਕਟਰ ਤੇ ਖੋਜ ਵਿਦਿਆਰਥੀ ਇਕਦਮ ਬੇਰੁਜ਼ਗਾਰ ਹੋ ਜਾਣਗੇ। ਇਹ ਜਾਣਕਾਰੀ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਦਿੱਤੀ। ਸ੍ਰੀ ਨੰਦਾ ਨੇ ਜਸਟਿਸ ਰਾਕੇਸ਼ ਕੁਮਾਰ ਜੈਨ ਦੇ ਬੈਚ ਨੂੰ ਆਖਿਆ ਕਿ ਪੰਜਾਬ ਸਰਕਾਰ ਇਸ ਸੰਸਥਾ ਨੂੰ ਆਪਣੇ ਅਧੀਨ (ਟੇਕ ਓਵਰ) ਨਹੀਂ ਲਵੇਗੀ।

ਮਾਮਲੇ ਦੀ ਸੁਣਵਾਈ ਦੌਰਾਨ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਵੀ ਮੌਜੂਦ ਸਨ। ਜਾਣਕਾਰੀ ਮੁਤਾਬਕ ਨਵਾਂ ਮੈਡੀਕਲ ਕਾਲਜ ਖੋਲ੍ਹਣ ਸਮੇਂ ਉਕਤ ਪ੍ਰਵਾਨਗੀ ਸਰਟੀਫਿਕੇਟ (EC) ਜ਼ਰੂਰੀ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਵਿਦਿਆਰਥੀਆਂ ਦਾ ਵਿੱਦਿਅਕ ਸੈਸ਼ਨ ਪੂਰਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸਬੰਧਤ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

ਮੈਨੇਜਮੈਂਟ ਵੱਲੋਂ ਪੇਸ਼ ਹੋਏ ਵਕੀਲ ਰਾਜੀਵ ਆਤਮਾ ਰਾਮ ਨੇ ਤਰਕ ਦਿੱਤਾ ਕਿ ਜਿਹੜੇ ਇਤਰਾਜ਼ ਵਿਕਾਸ ਪ੍ਰਤਾਪ ਵੱਲੋਂ ਲਾਏ ਗਏ ਹਨ, ਉਨ੍ਹਾਂ ਦਾ ਹੱਲ ਕੱਢਣ ਲਈ ਮੀਟਿੰਗ ਬੁਲਾਈ ਗਈ ਹੈ। ਇਸ ਦੌਰਾਨ ਗਿਆਨ ਸਾਗਰ ਦੀ ਨਵੀਂ ਮੈਨੇਜਮੈਂਟ ਵੱਲੋਂ ਹਲਫੀਆ ਬਿਆਨ ਵੀ ਦਾਇਰ ਕੀਤਾ ਗਿਆ, ਜਿਸ ਵਿੱਚ ਸੰਸਥਾ ਦੇ ਨਵੇਂ ਚੇਅਰਮੈਨ ਵਰਿੰਦਰ ਕੁਮਾਰ ਨੇ ਦਾਅਵਾ ਕੀਤਾ ਕਿ ਗਿਆਨ ਸਾਗਰ ਨੂੰ ਮੁੜ ਚਲਾਉਣ ਲਈ ਲੋੜੀਂਦੇ ਫੰਡਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 50 ਲੱਖ ਰੁਪਏ ਪਹਿਲਾਂ ਹੀ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਰੂਪ ਵਿੱਚ ਦਿੱਤੇ ਜਾ ਚੁੱਕੇ ਹਨ।

ਦੂਜੇ ਪਾਸੇ ਵਿਦਿਆਰਥੀਆਂ ਵੱਲੋਂ ਪੇਸ਼ ਹੋਏ ਵਕੀਲ ਪੁਨੀਤ ਗੁਪਤਾ, ਗੁਰਮਿੰਦਰ ਸਿੰਘ ਅਤੇ ਆਰ.ਪੀ.ਐਸ. ਬਾਰਾ ਨੇ ਗਿਆਨ ਸਾਗਰ ਦੀ ਨਵੀਂ ਮੈਨੇਜਮੈਂਟ ਵੱਲੋਂ ਦਿੱਤੇ ਹਲਫ਼ੀਆ ਬਿਆਨ ‘ਤੇ ਇਤਰਾਜ਼ ਚੁੱਕੇ। ਇਸ ਸਬੰਧੀ ਟਰੱਸਟ ਦੇ ਚੇਅਰਮੈਨ ਵਰਿੰਦਰ ਕੁਮਾਰ ਨੇ ਕਿਹਾ ਕਿ ਹਾਲੇ ਉਨ੍ਹਾਂ ਦੀ ਮਾਨਤਾ ਰੱਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਹੜਤਾਲੀ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਜਲਦੀ ਕੰਮ ‘ਤੇ ਵਾਪਸ ਆਉਣ ਲਈ ਮਨਾਉਣਗੇ। ਮਾਮਲੇ ਦੀ ਅਗਲੀ ਸੁਣਵਾਈ 11 ਮਈ ਯਾਨਿ ਕੱਲ ਹੋਵੇਗੀ।

ਗਿਆਲ ਸਾਗਰ ਮੈਡੀਕਲ ਕਾਲਜ ਬਨੂੜ ਅਧੀਨ ਹਸਪਤਾਲ ਸਮੇਤ 4 ਵੱਖ-ਵੱਖ ਅਦਾਰੇ ਚੱਲ ਰਹੇ ਹਨ। ਕਾਲਜ ਵਿੱਚ ਵਿੱਚ ਡਾਕਟਰੀ ਦੇ ਵੱਖ-ਵੱਖ ਵਿਸ਼ਿਆਂ ਦੇ 34 ਵਿਭਾਗ ਹਨ। ਕਾਲਜ ਵਿੱਚ 2000 ਦੇ ਲਗਭਗ ਵਿਦਿਆਰਥੀ ਅਤੇ 600 ਕੇ ਕਰੀਬ ਸਟਾਫ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੱਲ ਦੇ ਫੈਸਲੇ ਤੋਂ ਬਾਅਦ ਕਾਲਜ ਦੇ 1500 ਵਿਦਿਆਰਥੀਆਂ ਨੂੰ ਹੋਰ ਕਾਲਜਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਨਾਂ ਨੂੰ ਆਪਣੇ ਕੋਟੇ ਮੁਤਾਬਕ ਹੀ ਦੂਜੇ ਕਾਲਜਾਂ ਵਿੱਚ ਸ਼ਿਫਟ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਸ਼ਿਫਟਿੰਗ ਮੈਨੇਜਮੈਂਟ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ 109 ਨਰਸਿੰਗ, 16 ਡੈਂਟਲ ਅਤੇ 9 ਮੈਡੀਕਲ ਕਾਲਜ ਹਨ। ਜਾਣਕਾਰੀ ਮੁਤਾਬਕ ਮੁਲਾਜ਼ਮਾਂ ਨੂੰ ਤਨਖਾਹ ਨਾ ਦਿੱਤੇ ਜਾਣ ਕਾਰਨ ਸਟਾਫ ਹੜਤਾਲ ਤੇ ਹੈ ਅਤੇ ਬੀਤੀ 1 ਫਰਵਰੀ ਤੋਂ ਕਾਲਜ ਵਿੱਚ ਕੋਈ ਕਲਾਸ ਨਹੀਂ ਲੱਗ ਰਹੀ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me