Breaking News
Home / Breaking News / ਵੋਟਿੰਗ ਮਸ਼ੀਨਾਂ ਨਾਲ ਛੇੜਛਾੜ, ਚੋਣ ਕਮਿਸ਼ਨ ਨੇ ਦਿੱਤਾ ਜਵਾਬ

ਵੋਟਿੰਗ ਮਸ਼ੀਨਾਂ ਨਾਲ ਛੇੜਛਾੜ, ਚੋਣ ਕਮਿਸ਼ਨ ਨੇ ਦਿੱਤਾ ਜਵਾਬ

  • ਵੋਟਿੰਗ ਮਸ਼ੀਨਾਂ ਨਾਲ ਛੇੜਛਾੜ, ਚੋਣ ਕਮਿਸ਼ਨ ਨੇ ਦਿੱਤਾ ਜਵਾਬ

ਨਵੀਂ ਦਿੱਲੀ-12-05-17 : ਈਵੀਐਮ ਵਿੱਚ ਗੜਬੜੀ ਦੇ ਇਲਜ਼ਾਮਾਂ ‘ਤੇ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਆਲ ਪਾਰਟੀ ਮੀਟਿੰਗ ਕੀਤੀ। ਇਸ ਵਿੱਚ 7 ਕੌਮੀ ਤੇ 49 ਸੂਬਾ ਪੱਧਰੀ ਪਾਰਟੀਆਂ ਸ਼ਾਮਲ ਹੋਈਆਂ। ਇਸ ਦੌਰਾਨ ਕਮਿਸ਼ਨ ਦੇ ਇੱਕ ਅਫ਼ਸਰ ਨੇ ਈਵੀਐਮ ਦੀ ਸਿਕਿਉਰਿਟੀ ਫ਼ੀਚਰ ਨੂੰ ਲੈ ਕੇ ਇੱਕ ਪ੍ਰਜੈਂਟੇਸ਼ਨ ਦਿੱਤਾ।
ਕਮਿਸ਼ਨ ਦਾ ਕਹਿਣਾ ਹੈ ਕਿ ਅਸੀਂ ਪਾਰਟੀਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਈਵੀਐਮ ਪੂਰੀ ਟੈਂਪਰ ਪਰੂਫ਼ ਹੈ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ‘ਆਪ’ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਉਹ ਇਲੈਕਸ਼ਨ ਕਮਿਸ਼ਨ ਨੂੰ ਕੋਈ ਚੁਨੌਤੀ ਨਹੀਂ ਦੇਣਾ ਚਾਹੁੰਦੇ। ਉਹ ਤਾਂ ਸਿਰਫ਼ ਲੋਕਾਂ ਦੇ ਸੁਆਲਾਂ ਦੇ ਜੁਆਬ ਜਾਣਨਾ ਚਾਹੁੰਦੇ ਹਨ।
ਵੀਰਵਾਰ ਨੂੰ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫ਼ਰੰਸ ਕਰਕੇ ਮੰਗ ਕੀਤੀ ਸੀ ਕਿ ਜੇਕਰ ਕਮਿਸ਼ਨ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਇਸਤੇਮਾਲ ਹੋਈ ਕੋਈ ਇੱਕ ਮਸ਼ੀਨ ਮੁਹੱਈਆ ਕਰ ਦੇਵੇ ਤਾਂ ਪਾਰਟੀ ਮਾਹਿਰ ਹੈਕ ਕਰਨ ਦੇ ਇਲਜ਼ਾਮਾਂ ਨੂੰ ਸਹੀ ਸਾਬਤ ਕਰ ਦੇਣਗੇ। ਈਵੀਐਮ ਮਸ਼ੀਨਾਂ ਨਾਲ ਛੇੜਛਾੜ ਦੇ ਇਲਜ਼ਾਮ ਨੂੰ ਲੈ ਕੇ ਆਪ ਕਾਰਕੁਨਾਂ ਨੇ ਵੀਰਵਾਰ ਨੂੰ ਇਲੈਕਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *