Home / Breaking News / ਹਾਈਕੋਰਟ ਦੀ ਟਿੱਪਣੀ ਸਿੱਧੂ ਦੇ ਕਮੇਡੀ ਸ਼ੋਅ ‘ਤੇ

ਹਾਈਕੋਰਟ ਦੀ ਟਿੱਪਣੀ ਸਿੱਧੂ ਦੇ ਕਮੇਡੀ ਸ਼ੋਅ ‘ਤੇ

  • ਹਾਈਕੋਰਟ ਦੀ ਟਿੱਪਣੀ ਸਿੱਧੂ ਦੇ ਕਮੇਡੀ ਸ਼ੋਅ ‘ਤੇ

ਚੰਡੀਗੜ੍ਹ-12-05-17 : ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਅਦਾਲਤ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ।

ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਿੱਸਾ ਲਏ ਜਾਣ ਖ਼ਿਲਾਫ਼ ਪਾਈ ਗਈ ਜਨਹਿੱਤ ਪਟੀਸ਼ਨ ਉਪਰ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਵਿੱਚ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੈ ਅਤੇ ਨਾ ਹੀ ਇਹ ਗਲਤ ਹੈ। ਉੱਥੇ ਹੀ ਇਸ ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ,‘‘ਲੱਖਾਂ ਲੋਕ ਮੰਤਰੀਆਂ ਵੱਲੋਂ ਰੱਖੀਆਂ ਜਾਂਦੀਆਂ ਮਿਸਾਲਾਂ ਦਾ ਪਾਲਣ ਕਰਦੇ ਹਨ ਅਤੇ ਲੋਕਾਂ ਦੀ ਮੰਤਰੀਆਂ ਦੇ ਜੀਵਨ ’ਤੇ ਤਿੱਖੀ ਨਜ਼ਰ ਹੁੰਦੀ ਹੈ। ਇਸ ਹਾਲਾਤ ’ਚ ਕੀ ਮੰਤਰੀ ਅਜਿਹਾ ਕੋਈ ਆਚਰਣ ਕਰ ਸਕਦਾ ਹੈ ਜੋ ਕੈਬਨਿਟ ਅਹੁਦੇ ਦੀ ਮਰਿਆਦਾ ਅਤੇ ਹਸਤੀ ਨਾਲ ਮੇਲ ਨਾ ਖਾਂਦਾ ਹੋਵੇ।’’ ਅਦਾਲਤ ਵੱਲੋਂ ਇਹ ਪ੍ਰਤੀਕਰਮ ਵਕੀਲ ਅਤੇ ਪਟੀਸ਼ਨਰ ਐਚ ਸੀ ਸ਼ਰਮਾ ਦੀ ਜਨਹਿੱਤ ਪਟੀਸ਼ਨ ’ਤੇ ਆਇਆ ਹੈ।

ਡਿਵੀਜ਼ਨ ਬੈਂਚ ਨੇ ਦੋ ਘੰਟਿਆਂ ਤੱਕ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 2 ਅਗਸਤ ਲਈ ਮੁਲਤਵੀ ਕਰ ਦਿੱਤੀ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *