Breaking News
Home / Delhi / ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ -ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ

ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ -ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ

  • ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ -ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ

ਟੋਰਾਂਟੋ–14-05-17 — ਕੈਨੇਡਾ ਪੜ੍ਹਨ ਗਏ ਵਿਦੇਸ਼ੀ ਵਿਦਿਆਰਥੀਆਂ ਨੂੰ ਪੱਕੇ ਹੋਣ ਲਈ ਸਰਕਾਰ ਕੁੱਝ ਰਾਹਤ ਦੇਣ ਜਾ ਰਹੀ ਹੈ। ਇਸ ਤਹਿਤ ਕੈਨੇਡਾ ਵਾਸੀ ਸਕੇ ਭੈਣ ਜਾਂ ਭਰਾ ਦੇ 15 ਨੰਬਰ ਮਿਲਣੇ ਸ਼ੁਰੂ ਹੋ ਜਾਣਗੇ। ਕੈਨੇਡਾ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਪੱਕੇ ਹੋਣ ਲਈ 6 ਜੂਨ 2017 ਤੋਂ ਇਹ ਰਾਹਤ ਮਿਲਣ ਜਾ ਰਹੀ ਹੈ। ਇਸ ‘ਚ ਵੱਡੀ ਰਾਹਤ ਦੀ ਗੱਲ ਇਹ ਵੀ ਹੈ ਕਿ ਵਿਆਹੇ ਹੋਏ ਵਿਦਿਆਰਥੀ ਜਾਂ ਵਿਦਿਆਰਥਣ ਦੇ ਜੇਕਰ ਆਪਣੇ ਸਕੇ ਭੈਣ ਜਾਂ ਭਰਾ ਕੈਨੇਡਾ ‘ਚ ਨਾ ਹੋਣ ਪਰ ਉਸ ਦੇ ਪਤੀ ਜਾਂ ਪਤਨੀ ਦੇ ਭੈਣ/ਭਰਾ ਉੱਥੇ ਪੱਕੇ ਤੌਰ ‘ਤੇ ਵਾਸੀ ਹੋਣ ਤਦ ਵੀ 15 ਨੰਬਰ ਮਿਲ ਸਕਣਗੇ। ਵਿਦੇਸ਼ੀ ਵਿਦਿਆਰਥੀ ਨੂੰ ਆਪਣੇ ਮਤਰੇਏ ਭੈਣ ਜਾਂ ਭਰਾ ਦੇ ਨੰਬਰ ਮਿਲ ਸਕਦੇ ਹਨ।
ਇਸ ‘ਚ ਸ਼ਰਤ ਇੰਨੀ ਹੈ ਕਿ ਦੋਹਾਂ ਦੇ ਪਿਤਾ ਜਾਂ ਮਾਤਾ ਇਕ ਹੋਣੇ ਚਾਹੀਦੇ ਹਨ। ਕੈਨੇਡਾ ਦੇ ਪ੍ਰਵਾਸ, ਸ਼ਰਣਾਰਥੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਹੈ ਕਿ ਕੈਨੇਡਾ ਵਾਸੀ ਰਿਸ਼ਤੇਦਾਰਾਂ ਸਦਕਾ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿਚ ਸਥਾਪਤ ਹੋਣ ‘ਚ ਸਹਾਇਤਾ ਮਿਲਦੀ ਹੈ ਅਤੇ ਉਨ੍ਵ੍ਹਾਂ ਦੀ ਪੱਕੀ ਇਮੀਗ੍ਰੇਸ਼ਨ ਆਸਾਨ ਕੀਤੀ ਜਾ ਰਹੀ ਹੈ। ਨਵੰਬਰ 2016 ‘ਚ ਵਿਦਿਆਰਥੀਆਂ ਨੂੰ ਜਾਬ ਆਫਰ ਤੋਂ ਬਿਨਾਂ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ, ਜਿਸ ਨਾਲ ਐਕਸਪ੍ਰੈੱਸ ਐਂਟਰੀ ਰਾਹੀਂ ਬਹੁਤੇ ਵਿਦਿਆਰਥੀਆਂ ਨੂੰ ਪੱਕੀ ਇਮੀਗ੍ਰੇਸ਼ਨ ਦਾ ਮੌਕਾ ਮਿਲਣ ਲੱਗਾ ਹੈ। 6 ਜੂਨ 2017 ਤੋਂ ਹੀ ਵਿਦਿਆਰਥੀਆਂ ਨੂੰ ਇਕ ਰਾਹਤ ਇਹ ਵੀ ਦਿੱਤੀ ਜਾ ਰਹੀ ਹੈ ਕਿ ਨੌਕਰੀ ਲਈ ‘ਜਾਬ ਬੈਂਕ’ ਵਿਚ ਨਾਮ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਰਹੇਗੀ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me