Home / Delhi / ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਦੋ ਮਹੀਨਿਆਂ ਦੇ ਰਾਜ ਵਿਚ ਅਮਨ ਕਾਨੂੰਨ ਦਾ ਜਨਾਜਾ ਨਿੱਕਲ ਚੁੱਕਿਆ ਹੈ

ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਦੋ ਮਹੀਨਿਆਂ ਦੇ ਰਾਜ ਵਿਚ ਅਮਨ ਕਾਨੂੰਨ ਦਾ ਜਨਾਜਾ ਨਿੱਕਲ ਚੁੱਕਿਆ ਹੈ

  • ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਦੋ ਮਹੀਨਿਆਂ ਦੇ ਰਾਜ ਵਿਚ ਅਮਨ ਕਾਨੂੰਨ ਦਾ ਜਨਾਜਾ ਨਿੱਕਲ ਚੁੱਕਿਆ ਹੈ

ਬਠਿੰਡਾ:-15-05-17  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਦੋ ਮਹੀਨਿਆਂ ਦੇ ਰਾਜ ਵਿਚ ਅਮਨ ਕਾਨੂੰਨ ਦਾ ਜਨਾਜਾ ਨਿੱਕਲ ਚੁੱਕਿਆ ਹੈ, ਕਤਲੋ ਗਾਰਤ ਅਤੇ ਡਕੈਤੀਆਂ ਹੋ ਰਹੀਆਂ ਹਨ, ਸੰਗੀਨ ਜੁਰਮ ਵੱਧ ਰਹੇ ਹਨ ਅਤੇ ਰਾਜਸੀਂ ਕਤਲ ਵੀ ਹੋ ਰਹੇ ਹਨ। ਇਸ ਸਮੇਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ।

ਬਾਦਲ ਪੰਜਾਬ ਅਨੁਸੂਚਿਤ ਕਮਿਸ਼ਨ ਦੇ ਉਪ-ਚੇਅਰਮੈਨ ਸਵ: ਰਜਿੰਦਰ ਗੁੱਡੂ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਦੇ ਗ੍ਰਹਿ ਸਥਾਨਕ ਪ੍ਰਤਾਪ ਨਗਰ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ।

ਉਨ੍ਹਾਂ ਬੀਤੇ ਦਿਨ ਰਾਮਪੁਰਾ ਫੂਲ ਵਿਖੇ ਵਾਪਰੇ ਭਿਆਨਕ ਬੱਸ ਅਗਨੀ ਕਾਂਡ ਵਿਚ ਤਿੰਨ ਮੁਸਾਫ਼ਿਰਾਂ ਦੇ ਸੜ ਕੇ ਮਾਰੇ ਜਾਣ ਅਤੇ 2 ਦਰਜ਼ਨ ਲੋਕਾਂ ਦੇ ਬੁਰੀ ਤਰ੍ਹਾਂ ਝੁਲਸ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਹਾਦਸੇ ਵਿਚ ਮਾਰੇ ਗਏ ਮੁਸਾਫ਼ਿਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਦੇਵੇ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਜ਼ਖ਼ਮੀਆਂ ਦਾ ਪ੍ਰਮੁੱਖ ਹਸਪਤਾਲਾਂ ਵਿਚ ਮੁਫ਼ਤ ਇਲਾਜ ਦਾ ਪ੍ਰਬੰਧ ਕਰਕੇ ਉਨ੍ਹਾਂ ਦੀ ਯੋਗ ਮਾਲੀ ਸਹਾਇਤਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਕਈ ਥਾਈਂ ਭਿਆਨਕ ਸੜਕ ਹਾਦਸੇ ਹੋਏ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ ਜੋ ਕਿ ਚਿੰਤਾਂ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਇਸਨੂੰ ਰੋਕਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ 8 ਮਹੀਨਿਆਂ ਤੋਂ ਬੰਦ ਪਈ ਗਰੀਬ ਲੋੜਵੰਦਾਂ ਦੀ ਪੈਨਸ਼ਨ ਤੁਰੰਤ ਜਾਰੀ ਕਰਨ ਦਾ ਉਪਰਾਲਾ ਕਰੇ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me