Breaking News
Home / Breaking News / ਅਮਨ-ਕਾਨੂੰਨ ਦਾ ਜਨਾਜ਼ਾ! -ਯੋਗੀ ਸਰਕਾਰ ਦਾ ਸੱਚ

ਅਮਨ-ਕਾਨੂੰਨ ਦਾ ਜਨਾਜ਼ਾ! -ਯੋਗੀ ਸਰਕਾਰ ਦਾ ਸੱਚ

  • ਅਮਨ-ਕਾਨੂੰਨ ਦਾ ਜਨਾਜ਼ਾ! -ਯੋਗੀ ਸਰਕਾਰ ਦਾ ਸੱਚ

ਲਖਨਊ-16-05-17 : ਯੂਪੀ ਵਿੱਚ ਯੋਗੀ ਸਰਕਾਰ ਦੇ ਗਠਨ ਤੋਂ ਬਾਅਦ ਵੀ ਕਾਨੂੰਨ ਵਿਵਸਥਾ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਬਦਮਾਸ਼ ਸ਼ਰੇਆਮ ਵਾਰਦਾਤਾਂ ਕਰਕੇ ਕਾਨੂੰਨ ਨੂੰ ਅੱਖਾਂ ਦਿਖਾ ਰਹੇ ਹਨ। ਅਜਿਹਾ ਮਾਮਲਾ ਮਥੁਰਾ ਵਿੱਚ ਹੋਇਆ ਜਿੱਥੇ ਬਦਮਾਸ਼ਾਂ ਨੇ ਭੀੜ-ਭਾੜ ਵਾਲੇ ਬਾਜ਼ਾਰ ਵਿੱਚ ਦੋ ਸੁਨਿਆਰਿਆਂ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਗਹਿਣੇ ਲੁੱਟੇ ਕੇ ਫ਼ਰਾਰ ਹੋ ਗਏ।

ਇਸ ਘਟਨਾ ਵਿੱਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ। ਬਦਮਾਸ਼ਾਂ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋਈ ਹੈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਦਮਾਸ਼ ਸ਼ਰੇਆਮ ਗੋਲੀਆਂ ਚਲਾ ਰਹੇ ਹਨ। ਉਸ ਤੋਂ ਬਾਅਦ ਉਹ ਜ਼ਖਮੀਆਂ ਨੂੰ ਪੈਰਾਂ ਨਾਲ ਮਿੱਧਦੇ ਹੋਏ ਫ਼ਰਾਰ ਹੋ ਜਾਂਦੇ ਹਨ।

ਸੀਸੀਟੀਵੀ ਵਿੱਚ ਇੱਕ ਬਦਮਾਸ਼ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ ਜਦੋਂਕਿ ਬਾਕੀਆਂ ਦੇ ਚਿਹਰੇ ਢਕੇ ਹੋਏ ਹਨ। ਇਸ ਘਟਨਾ ਵਿੱਚ ਅਜੇ ਪੁਲਿਸ ਦੇ ਹੱਥ ਖ਼ਾਲੀ ਹਨ। ਮੁੱਖ ਮੰਤਰੀ ਅਦਿਆਤਨਾਥ ਯੋਗੀ ਵੀ ਇਸ ਘਟਨਾ ਤੋਂ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਅਧਿਕਾਰੀਆਂ ਨੂੰ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਆਖਿਆ ਹੈ।

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *