Breaking News
Home / Breaking News / ਸਿਰਫ ਇੱਕ ਰੁਪਏ ‘ਚ ਕਰ ਰਿਹਾ ਭਾਰਤ ਕਰ ਰਿਹਾ ਯਾਦਵ ਮਾਮਲੇ ਦੀ ਪੈਰਵੀ

ਸਿਰਫ ਇੱਕ ਰੁਪਏ ‘ਚ ਕਰ ਰਿਹਾ ਭਾਰਤ ਕਰ ਰਿਹਾ ਯਾਦਵ ਮਾਮਲੇ ਦੀ ਪੈਰਵੀ

  • ਸਿਰਫ ਇੱਕ ਰੁਪਏ ‘ਚ ਕਰ ਰਿਹਾ ਭਾਰਤ ਕਰ ਰਿਹਾ ਯਾਦਵ ਮਾਮਲੇ ਦੀ ਪੈਰਵੀ

ਨਵੀਂ ਦਿੱਲੀ-16-05-17 : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਖਿਆ ਹੈ ਕਿ ਕੁਲਭੂਸ਼ਣ ਯਾਦਵ ਦੇ ਕੇਸ ਦੀ ਕੌਮਾਂਤਰੀ ਅਦਾਲਤ ਵਿੱਚ ਪੈਰਵੀ ਕਰਨ ਲਈ ਵਕੀਲ ਹਰੀਸ਼ ਸਲਵੇ ਨੇ ਸਿਰਫ਼ ਇੱਕ ਰੁਪਇਆ ਫ਼ੀਸ ਲਈ ਹੈ। ਭਾਰਤੀ ਨੇਵੀ ਦਾ ਸਾਬਕਾ ਅਫ਼ਸਰ ਇਸ ਸਮੇਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ। ਪਾਕਿਸਤਾਨ ਨੇ ਉਸ ਉੱਤੇ ਜਾਸੂਸੀ ਦਾ ਦੋਸ਼ ਲਾ ਕੇ ਉਸ ਨੂੰ ਫਾਂਸੀ ਦੀ ਸਜ਼ਾ ਐਲਾਨ ਦਿੱਤੀ ਸੀ। ਕੌਮਾਂਤਰੀ ਅਦਾਲਤ ਨੇ ਉਸ ਦੀ ਸਜ਼ਾ ਉੱਤੇ ਰੋਕ ਲਾ ਦਿੱਤੀ ਹੈ। ਇਸ ਕੇਸ ਨੂੰ ਲੈ ਕੇ ਭਾਰਤ ਕੌਮਾਂਤਰੀ ਅਦਾਲਤ ਵਿੱਚ ਪਹੁੰਚਿਆ ਹੈ। ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਆਖਿਆ ਹੈ ਕਿ ਹਰੀਸ਼ ਸਾਲਵੇ ਨੇ ਫ਼ੀਸ ਵਜੋਂ ਸਿਰਫ਼ ਇੱਕ ਰੁਪਇਆ ਲਿਆ ਹੈ।

ਯਾਦਵ ਨੇਵੀ ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਈਰਾਨ ਵਿੱਚ ਕਾਰੋਬਾਰ ਕਰ ਰਿਹਾ ਸੀ ਜਿੱਥੋਂ ਪਾਕਿਸਤਾਨ ਦੀ ਖੁਫੀਆਂ ਏਜੰਸੀ ਆਈਐਸਆਈ ਨੇ ਉਸ ਨੂੰ ਅਗਵਾ ਕਰ ਲਿਆ। ਪਾਕਿਸਤਾਨ ਲਿਜਾ ਕੇ ਉਸ ਉੱਤੇ ਜਾਸੂਸੀ ਦਾ ਦੋਸ਼ ਲੱਗਾ ਦਿੱਤਾ। ਪਾਕਿਸਤਾਨ ਦਾ ਇਲਜ਼ਾਮ ਹੈ ਕਿ ਜਾਧਵ ਬਲੋਚਿਸਤਾਨ ਵਿੱਚ ਦਹਿਸ਼ਤਗਰਦ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *