Breaking News
Home / Breaking News / ਭਾਰਤ ਸਰਕਾਰ ਦੀ ਡਿਜ਼ਿਟਲ ਇੰਡੀਆ ਮੋਹਿਮ-ਪੇਟੀਐਮ ਰਾਹੀਂ ਬਿਜਲੀ ਦੇ ਬਿਲਾਂ ਦਾ ਭੁਗਤਾਨ

ਭਾਰਤ ਸਰਕਾਰ ਦੀ ਡਿਜ਼ਿਟਲ ਇੰਡੀਆ ਮੋਹਿਮ-ਪੇਟੀਐਮ ਰਾਹੀਂ ਬਿਜਲੀ ਦੇ ਬਿਲਾਂ ਦਾ ਭੁਗਤਾਨ

  • ਭਾਰਤ ਸਰਕਾਰ ਦੀ ਡਿਜ਼ਿਟਲ ਇੰਡੀਆ ਮੋਹਿਮ

ਭਾਰਤ -25-05-17 ਸਰਕਾਰ ਦੀ ਡਿਜ਼ਿਟਲ ਇੰਡੀਆ ਮੋਹਿਮ ਵਿੱਚ ਯੋਗਦਾਨ ਪਾਉਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਤੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪੇਟੀਐਮ ਰਾਹੀਂ ਬਿਜਲੀ ਦੇ ਬਿਲਾਂ ਦੀ ਅਦਾਇਗੀ ਸ਼ੁਰੂ ਕਰ ਦਿੱਤੀ ਹੈ।ਇਸ ਸਕੀਮ ਦਾ ਉਦਘਾਟਨ ਸ੍ਰ:ਰਾਣਾ ਗੁਰਜੀਤ ਸਿੰਘ ਮਾਨਯੋਗ ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਨੇ ਅੱਜ ਇਥੇ ਇੱਕ ਸਾਦੇੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਸ ਸਕੀਮ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰ:ਰਾਣਾ ਗੁਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੇ ਖਪਤਕਾਰਾਂ ਨੂੰ ਹੁਣ ਕੈਸ਼ ਕਾਉਟਰਾਂ ਤੇੇ ਲੰਮੀਆਂ ਲਾਇਨਾਂ ਵਿੱਚ ਖੜ੍ਹਨ ਦੀ ਲੋੜ ਨਹੀ ਂਪਵੇਗੀ ਅਤੇ ਖਪਤਕਾਰ ਸੈਕਿੰਡਾਂ ਵਿੱਚ ਹੀ ਆਪਣੇ ਬਿਜਲੀ ਦੇ ਬਿਲਾਂ ਦੇ ਅਦਾਇਗੀ ਕਰ ਸਕਿਆ ਕਰਨਗੇ।

ਉਨ੍ਹਾਂ ਕਿਹਾ ਖਪਤਕਾਰਾਂ ਨੂੰ ਬਿਜਲੀ ਯੁਟੀਲੀਟੀ ਤੇ ਜਾ ਕੇ ਆਪਣਾ ਖਪਤਕਾਰ ਖਾਤਾ ਖੋਲਣ ਉਪਰੰਤ ਬਿਜਲੀ ਦੇ ਬਿਲ ਦੀ ਅਦਾਇਗੀ ਕੀਤੀ ਜਾ ਸਕਦੀ ਹੈ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵੱਡੀ ਗਿਣਤੀ ਵਿੱਚ ਬਿਜਲੀ ਦੇ ਖਪਤਕਾਰ ਪੇਟੀਐਮ ਸਹੁੱਲਤ ਦਾ ਇਸਤੇਮਾਲ ਕਰਨਗੇ ਜਿਸ ਦੇ ਨਾਲ ਉਹ ਆਪਣਾ ਵੱਡਮੁੱਲਾ ਸਮਾਂ ਬਚਾਉਣਗੇ।ਉਨ੍ਹਾਂ ਕਿਹਾ ਕਿ 31.12.2017 ਤੱਕ ਪੇਟੀਐਮ ਰਾਹੀ ਂਬਿਜਲੀ ਖਪਤਕਾਰ ਬਿਜਲੀ ਦੇ ਬਿਲਾਂ ਦੀ ਅਦਾਇਗੀ ਕਰਨ ਤੇ ਕੋਈਵਾਧੂ ਪੈਸਾ ਨਹੀਂ ਲਿਆ ਜਾਵੇਗਾ, ਭਾਵੇ ਖਪਤਕਾਰ ਇਹ ਅਦਾਇਗੀ ਡੈਬਿਟ ਕਾਰਡ,ਕਰੈਡਿਟ ਕਾਰਡ ਨੈਟਬੈਕਿੰਗ ਜਾਂ ਪੇਟੀਐਮ ਵੈਲਿਟ ਰਾਹੀਂਕਰਦੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਆਪਣੇ ਵੱਡੇ ਖਪਤਕਾਰ ਮੋਬਾਇਲ ਟਾਵਰ ਕੰਪਨੀਆ ਆਦਿ ਨੂੰ ਆਰ.ਟੀ.ਜੀ.ਐਸ ਅਤੇ ਐਨ.ਈ.ਐਫ.ਟੀ ਰਾਹੀਂ ਬਿਜਲੀ ਦੇ ਬਿਲਾਂ ਦੀ ਅਦਾਇਗੀ ਪ੍ਰਵਾਨ ਕਰਨ ਲਈ ਫੈਸਲਾ ਛੇਤੀ ਲਿਆ ਜਾਵੇਗਾ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *