Breaking News
Home / Breaking News / ਵਾਲ-ਵਾਲ ਬਚੇ ਸੀ.ਐਮ. -ਮੁੱਖ ਮੰਤਰੀ ਦਾ ਹੈਲੀਕਾਪਟਰ ਡਿੱਗਿਆ

ਵਾਲ-ਵਾਲ ਬਚੇ ਸੀ.ਐਮ. -ਮੁੱਖ ਮੰਤਰੀ ਦਾ ਹੈਲੀਕਾਪਟਰ ਡਿੱਗਿਆ

  • ਵਾਲ-ਵਾਲ ਬਚੇ ਸੀ.ਐਮ. -ਮੁੱਖ ਮੰਤਰੀ ਦਾ ਹੈਲੀਕਾਪਟਰ ਡਿੱਗਿਆ

ਮਹਾਰਾਸ਼ਟਰ -25-05-17 ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹਾਦਸੇ ਵਿੱਚ ਹੈਲੀਕਾਪਟਰ ਦਾ ਪਾਈਲਟ ਤੇ ਮੁੱਖ ਮੰਤਰੀ ਸੁਰੱਖਿਅਤ ਹਨ। ਅਸਲ ਵਿੱਚ ਮੁੱਖ ਮੰਤਰੀ ਜਿਸ ਹੈਲੀਕਾਪਟਰ ਵਿੱਚ ਸਫ਼ਰ ਕਰ ਰਹੇ ਸਨ, ਉਹ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਸਿੱਧਾ ਜ਼ਮੀਨ ਉੱਤੇ ਆ ਡਿੱਗਾ। ਇਸ ‘ਚ ਸਵਾਰ ਮੁੱਖ ਮੰਤਰੀ ਸਮੇਤ ਉਨ੍ਹਾਂ ਦੀ ਟੀਮ ਦਾ ਵਾਲ ਵਾਲ ਬਚਾਅ ਹੋ ਗਿਆ। ਇਹ ਹਾਦਸਾ ਲਾਤੁਰ ‘ਚ ਹੋਇਆ। ਮੁੱਖ ਮੰਤਰੀ ਨੇ ਖ਼ੁਦ ਟਵੀਟ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ। ਹੈਲੀਕਾਪਟਰ ਵਿੱਚ ਮੁੱਖ ਮੰਤਰੀ ਦੇ ਓਐਸਡੀ ਸਮੇਤ ਪੰਜ ਲੋਕ ਸਵਾਰ ਸਨ।

ਮੁੱਖ ਮੰਤਰੀ ਲਾਤੁਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਵਾਪਸੀ ਸਮੇਂ ਹੈਲੀਕਾਪਟਰ ਵਿੱਚ ਕੁਝ ਤਕਨੀਕੀ ਨੁਕਸ ਆ ਗਿਆ ਤੇ ਇਹ ਇੱਕ ਦਮ ਜ਼ਮੀਨ ਉੱਤੇ ਆ ਗਿਆ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਕਤ ਹੈਲੀਕਾਪਟਰ ਬਹੁਤ ਹੀ ਘੱਟ ਉਚਾਈ ਉੱਤੇ ਸੀ। ਇਸ ਕਾਰਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *