Home / Breaking News / ਖਾਲਿਸਤਾਨੇਆ ਵਲੋਂ ਜਾਣੂ ਮਾਰਨ ਦੀ ਧਮਕੀ ਦਾ ਮਾੱਮਲਾ

ਖਾਲਿਸਤਾਨੇਆ ਵਲੋਂ ਜਾਣੂ ਮਾਰਨ ਦੀ ਧਮਕੀ ਦਾ ਮਾੱਮਲਾ

  • ਖਾਲਿਸਤਾਨੇਆ ਵਲੋਂ ਜਾਣੂ ਮਾਰਨ ਦੀ ਧਮਕੀ ਦਾ ਮਾੱਮਲਾ

ਪੰਜਾਬ-26-05-17  ਦੇ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਖੁਫੀਆ ਰਿਪੋਰਟ ਅਤੇ ਸ਼ਰੇਆਮ ਧਮਕਿਆ ਦੇ ਮੱਦੇ ਨਜ਼ਰ ਸੁਰੱਖਿਆ ਵਧਾਏ ਜਾਣ ਦੀ ਮੰਗ ਤੋਂ ਸਾਫ ਇਨਕਾਰ ਕਰ ਦਿੱਤਾ ਹੈ | ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਧਮਕੀਆ ਤੋਂ ਡਰਨ ਵਾਲੇ ਨਹੀਂ ਹਨ | ਸੂਬੇ ਦੇ ਲੋਕਾਂ ਦੀ ਰੱਖਿਆ ਲਈ ਉਹ ਅਜਿਹੀਆਂ ਸ਼ਕਤੀਆਂ ਨਾਲ ਪੂਰੀ ਤਰ੍ਹਾਂ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਹਨ। ਕੈਪਟਨ ਨੇ ਕਿਹਾ ਕਿ ਇਹ ਤੱਤ ਪੰਜਾਬ ਵਿੱਚ ਸਖ਼ਤ ਜਦੋ-ਜਹਿਦ ਨਾਲ ਪੈਦਾ ਕੀਤੀ ਸ਼ਾਂਤੀ ਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇ ਘਿਨਾਉਣੇ ਕਾਰਿਆਂ ਨੂੰ ਅਸਫ਼ਲ ਕਰਨ ਲਈ ਉਹ ਹਰ ਕਦਮ ਚੁੱਕਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਯੋਗਤਾ ‘ਤੇ ਪੂਰਾ ਵਿਸ਼ਵਾਸ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਤੇ ਉਨ੍ਹਾਂ ਦੀ ਸਰਕਾਰ ਅਜਿਹੇ ਡਰਪੋਕ ਲੋਕਾਂ ਦੀਆਂ ਗਿੱਦੜ ਭੱਬਕੀਆਂ ਤੋਂ ਡਰਨ ਵਾਲੀ ਨਹੀਂ ਜਿਨ੍ਹਾਂ ਦੀ ਪੰਜਾਬ ਆ ਕੇ ਉਨ੍ਹਾਂ ਦਾ ਸਾਹਮਣਾ ਕਰਨ ਦੀ ਵੀ ਜੁਅੱਰਤ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਧਮਕੀਆਂ ਦਾ ਢੁਕਵਾਂ ਜੁਆਬ ਦੇਵੇਗੀ ਤੇ ਕਿਸੇ ਵੀ ਕੀਮਤ ‘ਤੇ ਸ਼ਾਂਤਮਈ ਮਾਹੌਲ ਵਿੱਚ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *