Breaking News
Home / Breaking News / ਪਾਬੰਦੀਸ਼ੁਦਾ ਹਥਿਆਰਾਂ ਦੀ ਗਿਣਤੀ ‘ਚ ਹੋਇਆ ਹੈਰਾਨੀਜਨਕ ਵਾਧਾ, ਕੈਨੇਡੀਅਨ ਸਰਕਾਰ ਕੱਸੇਗੀ ਸ਼ਿਕੰਜਾ

ਪਾਬੰਦੀਸ਼ੁਦਾ ਹਥਿਆਰਾਂ ਦੀ ਗਿਣਤੀ ‘ਚ ਹੋਇਆ ਹੈਰਾਨੀਜਨਕ ਵਾਧਾ, ਕੈਨੇਡੀਅਨ ਸਰਕਾਰ ਕੱਸੇਗੀ ਸ਼ਿਕੰਜਾ

ਟੋਰਾਂਟੋ— ਕੈਨੇਡੀਅਨ ਸਰਕਾਰ ਨੇ ਇਕ ਰਿਪੋਰਟ ‘ਚ ਦੱਸਿਆ ਕਿ ਇੱਥੇ ਪਾਬੰਦੀਸ਼ੁਦਾ ਹਥਿਆਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਸ ‘ਤੇ ਨੱਥ ਪਾਉਣ ਦੀ ਜ਼ਰੂਰਤ ਹੈ। ਲਗਭਗ ਇਕ ਮਿਲੀਅਨ ਤੋਂ ਵਧੇਰੇ ਪਾਬੰਦੀਸ਼ੁਦਾ ਹਥਿਆਰ ਦੇਸ਼ ‘ਚ ਹਨ। ਇਹ ਪਿਛਲੇ ਸਾਲ ਨਾਲੋਂ 5.5 ਫੀਸਦੀ ਵਧੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਸ ਸਮੇਂ 839,295 ਹਥਿਆਰ ਅਜਿਹੇ ਹਨ, ਇਨ੍ਹਾਂ ‘ਚੋਂ ਵਧੇਰੇ ਹੈਂਡਗਨਜ਼ ਹੀ ਹਨ। ਲਗਭਗ 183,333 ਆਟੋਮੈਟਿਕ ਬੰਦੂਕਾਂ ਹਨ।
ਇਕ ਰਿਪੋਰਟ ਮੁਤਾਬਕ ਨਿਊ ਫਾਊਂਡਲੈਂਡ ਲੈਬਰਾਡੋਰ ‘ਚ 10.4 ਫੀਸਦੀ, ਨਾਰਥਵੈੱਸਟ ਟੈਰਾਟਰੀਜ਼ ‘ਚ 10.4 ਫੀਸਦੀ, ਸਸਕੈਚਵਨ ‘ਚ 9.3 ਫੀਸਦੀ, ਯੁਕੋਨ ‘ਚ 8.9 ਫੀਸਦੀ ਅਤੇ ਨੋਵਾ ਸਕੋਟੀਆ ‘ਚ 8.8 ਫੀਸਦੀ ਵਧੇਰੇ ਹਥਿਆਰ ਪਾਏ ਗਏ ਹਨ। ਕੈਨੇਡਾ ਦੇ ਸਿਰਫ ਇਕ ਇਲਾਕੇ ਨਨਾਵਟ ‘ਚ ਹੀ ਇਨ੍ਹਾਂ ‘ਚ ਕਮੀ ਪਾਈ ਗਈ ਹੈ। ਮੈਨੀਟੋਬਾ ‘ਚ 1.3 ਫਸੀਦੀ ਅਤੇ ਓਨਟਾਰੀਓ ‘ਚ 1.8 ਫੀਸਦੀ ਵਾਧਾ ਹੋਇਆ ਹੈ। ਗਨ ਕੰਟਰੋਲ ਐਡਵੋਕੇਟ ਵੈਨਡੀ ਕੁਕੀਰ ਨੇ ਕਿਹਾ ਕਿ ਇਹ ਬਹੁਤ ਪਰੇਸ਼ਾਨੀ ਵਾਲਾ ਮੁੱਦਾ ਹੈ ਕਿਉਂਕਿ ਟਰੂਡੋ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਇਸ ‘ਤੇ ਕੰਟਰੋਲ ਕਰਨਗੇ ਪਰ ਨਤੀਜੇ ਅਜਿਹੇ ਨਹੀਂ ਹਨ।
 

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *