Home / Culture / ਅੱਜ ਦੇ ਦਿਨ ਸਥਾਪਿਤ ਹੋਇਆ ਸੀ ‘ਖਾਲਸਾ ਰਾਜ’

ਅੱਜ ਦੇ ਦਿਨ ਸਥਾਪਿਤ ਹੋਇਆ ਸੀ ‘ਖਾਲਸਾ ਰਾਜ’

ਚੰਡੀਗੜ੍ਹ || 28-05-2017 ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿੱਤਣ ਤੋਂ ਬਾਅਦ ਸਰਹੰਦ ਵਿੱਚ ਖਾਲਸਾ ਰਾਜ ਦਾ ਐਲਾਨ ਕੀਤਾ ਸੀ। ਇਤਿਹਾਸਕ ਤਾਰੀਖ ਮੁਤਾਬਕ 27 ਮਈ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਸਰਹੰਦ ‘ਚ ਦਰਬਾਰ-ਏ-ਆਮ ਲਗਾ ਕੇ ‘ਖਾਲਸਾ ਰਾਜ’ ਦਾ ਐਲਾਨ ਕੀਤਾ ਸੀ। ਇਸੇ ਖਾਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬਾਨਾਂ ਦੇ ਨਾਂ ‘ਤੇ ਸਿੱਕੇ ਅਤੇ ਮੋਹਰਾਂ ਜਾਰੀ ਕੀਤੀਆਂ ਸਨ।

ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ 6 ਸਾਲ ਬਾਅਦ ਮੁਗਲਾਂ ਦੇ ਕਬਜ਼ੇ ਤੋਂ ਸਰਹੰਦ ਨੂੰ ਆਜ਼ਾਦ ਕਰਵਾਇਆ ਸੀ। ਬੰਦਾ ਸਿੰਘ ਨੇ ਸਾਹਿਬਜ਼ਾਦਿਆਂ ਦੇ ਕਾਤਲ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਚੱਪੜਚਿੜੀ ਦੇ ਜੰਗ ਵਿੱਚ ਮਾਰਿਆ ਸੀ ਅਤੇ ਸਰਹੰਦ ਸਿੱਖਾਂ ਵੱਲੋਂ ਜਿੱਤੀ ਗਈ ਸੀ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਿੱਖ ਕੌਮ ਸਰਹੰਦ ਫਤਿਹ ਦਿਵਸ 12,13 ਤੇ 14 ਮਈ ਨੂੰ ਮਨਾ ਚੁੱਕੀ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *