Home / Breaking News / 89 ਸਾਲਾ ਬਾਅਦ ਆਖਰ ਆ ਗਿਆ ਆਪਣੀ ਜਗਾ ‘ਤੇ.

89 ਸਾਲਾ ਬਾਅਦ ਆਖਰ ਆ ਗਿਆ ਆਪਣੀ ਜਗਾ ‘ਤੇ.

ਫਿਰੋਜ਼ਪੁਰ || 30-05-2017 || ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ ਦੀ ਜ਼ੀਰੋ ਲਾਈਨ ਨੇੜੇ ‘ਰੀਟਰੀਟ ਸੈਰੇਮਨੀ ਪੁਆਇੰਟ’ ਕੋਲ ਬਣੇ ਮਿਊਜ਼ੀਅਮ ਵਿੱਚ ਪੱਕੇ ਤੌਰ ‘ਤੇ ਰੱਖ ਦਿੱਤਾ ਗਿਆ ਹੈ।

ਡੀ ਆਈ ਜੀ ਰਾਜਪੁਰੋਹਿਤ ਨੇ ਦੱਸਿਆ ਕਿ ਆਮ ਪਬਲਿਕ ਰੀਟਰੀਟ ਸੈਰੇਮਨੀ ਦੇ ਸਮੇਂ ਸ਼ਾਮ ਵੇਲੇ ਇਸ ਮਿਊਜ਼ੀਅਮ ਨੂੰ ਵੇਖ ਸਕਿਆ ਕਰੇਗੀ। ਅੱਜ ਤੋਂ ਹੀ ਇਸ ਨੂੰ ਆਮ ਪਬਲਿਕ ਲਈ ਵੀ ਖੋਲ੍ਹ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਪਿਸਤੌਲ ਦੀ ਪਲੇਸਮੈਂਟ ਬਾਰੇ ਸੋਚਾਂ ਦਾ ਸਿਲਸਿਲਾ ਚੱਲ ਰਿਹਾ ਸੀ। ਆਖਰ ਪੱਕੀ ਜਗ੍ਹਾ ਮਿਲ ਗਈ ਹੈ। ਕੋਲਟ ਕੰਪਨੀ ਦਾ ਬਣਿਆ ਇਹ ਪਿਸਤੌਲ ਇਸ ਦੇ ਨਾਲ ਹੀ ਉਸ ਥਾਂ ਬੀ ਐਸ ਐਫ ਦੇ ਇਸ ਨਵ-ਨਿਰਮਤ ਮਿਊਜ਼ੀਅਮ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਹੈ।

ਡੀਆਈਜੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਤੋਂ ਨਾਲ ਇਸ ਮਿਊਜ਼ੀਅਮ ਵਿੱਚ ਸ਼ਹੀਦ ਸੁਖਦੇਵ ਦੇ ਲਿਖੇ ਕੁਝ ਪੱਤਰ ਅਤੇ ਮਹਾਤਮਾ ਗਾਂਧੀ ਵੱਲੋਂ ਦਿੱਤੇ ਜਵਾਬ ਤੋਂ ਇਲਾਵਾ ਬੀ.ਐਸ.ਐਫ ਨਾਲ ਸਬੰਧਤ ਜਾਣਕਾਰੀ ਵੀ ਦਿੱਤੀ ਗਈ ਹੈ।

ਮਿਊਜ਼ੀਅਅ ਦੇ ਗੇਟ ‘ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਮੂਰਤੀਆਂ ਲਾਈਆਂ ਗਈਆਂ ਹਨ। ਡੀ ਆਈ ਜੀ ਰਾਜਪੁਰੋਹਿਤ ਨੇ ਦੱਸਿਆ ਕਿ ਆਮ ਪਬਲਿਕ ਰੀਟਰੀਟ ਸੈਰੇਮਨੀ ਦੇ ਸਮੇਂ ਸ਼ਾਮ ਵੇਲੇ ਇਸ ਮਿਊਜ਼ੀਅਮ ਨੂੰ ਵੇਖ ਸਕਿਆ ਕਰੇਗੀ। ਕੱਲ੍ਹ ਤੋਂ ਹੀ ਇਸ ਨੂੰ ਆਮ ਪਬਲਿਕ ਲਈ ਵੀ ਖੋਲ੍ਹ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਪੁਆਇੰਟ 32 ਬੋਰ ਦਾ ਸ਼ਹੀਦ ਭਗਤ ਸਿੰਘ ਦਾ ਪਿਸਤੌਲ 22 ਦਸੰਬਰ 1903 ਨੂੰ ਅਮਰੀਕਾ ਦੀ ਕੋਲਟ ਕੰਪਨੀ ਨੇ ਬਣਾਇਆ ਸੀ। 17 ਦਸੰਬਰ 1928 ਨੂੰ ਪੰਜਾਬ ਸਿਵਲ ਸੈਕਟਰੀਏਟ ਲਾਹੌਰ ਦੇ ਬਾਹਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਇਸੇ ਪਿਸਤੌਲ ਨਾਲ ਪੰਜਾਬ ਪੁਲਸ ਦੇ ਅੰਗਰੇਜ਼ ਏ ਐੱਸ ਪੀ ਜਾਨ ਸਾਂਡਰਸ ਨੂੰ ਮਾਰਿਆ ਸੀ। 1969 ਤੱਕ ਇਹ ਪਿਸਤੌਲ ਪੰਜਾਬ ਪੁਲਸ ਅਕੈਡਮੀ ਫਿਲੌਰ ਹੁੰਦਾ ਸੀ, ਬਾਅਦ ਵਿੱਚ ਕੇਂਦਰੀ ਵਿਦਿਆਲਿਆ ਨੂੰ ਟਰੇਨਿੰਗ ਦੇਣ ਦੇ ਮਕਸਦ ਨਾਲ ਇੰਦੌਰ ਦੇ ਬੀ ਐਸ ਐਫ ਹੈਡਕੁਆਰਟਰ ਵਿਖੇ ਰੱਖ ਦਿੱਤਾ ਗਿਆ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *