Breaking News
Home / Breaking News / ਕਿਰਤੀ ਕਿਸਾਨ ਯੂਨੀਅਨ ਕਰਜ਼ੇ ‘ਤੇ ਲੀਕ ਮਾਰਨ ਲਈ 12 ਜੂਨ ਤੋਂ ਸੜਕਾਂ ‘ਤੇ

ਕਿਰਤੀ ਕਿਸਾਨ ਯੂਨੀਅਨ ਕਰਜ਼ੇ ‘ਤੇ ਲੀਕ ਮਾਰਨ ਲਈ 12 ਜੂਨ ਤੋਂ ਸੜਕਾਂ ‘ਤੇ

ਕਿਰਤੀ ਕਿਸਾਨ ਯੂਨੀਅਨ ਕਰਜ਼ੇ ‘ਤੇ ਲੀਕ ਮਾਰਨ ਲਈ 12 ਜੂਨ ਤੋਂ ਸੜਕਾਂ ‘ਤੇ

ਕਿਰਤੀ-09-06-17  ਕਿਸਾਨ ਯੂਨੀਅਨ ਦਫ਼ਤਰ ਵਿਖੇ ਕਿਸਾਨ ਮੁੱਦਿਆ ਉੱਤੇ ਸੰਘਰਸ਼ ਕਰ ਰਹੀਆਂ ਸੱਤ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ 12 ਜੂਨ ਨੂੰ ਜ਼ਿਲ੍ਹਾ ਤੇ ਤਹਿਸੀਲ ਪੱਧਰ ਉੱਤੇ ਮੰਗਾਂ ਲਈ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਕੈਪਟਨ ਸਰਕਾਰ ਨੇ ਇਸ ਬਜਟ ਵਿੱਚ ਕਿਸਾਨਾਂ ਦੇ ਕਰਜ਼ੇ ਉੱਤੇ ਲੀਕ ਮਾਰਨ ਉੱਤੇ ਗੌਰ ਨਾ ਕੀਤੀ ਤਾਂ 7 ਜੁਲਾਈ ਨੂੰ ਦੇਸ਼ ਭਗਤ ਯਾਦਗਰ ਜਲੰਧਰ ਵਿਖੇ ਕਿਸਾਨਾਂ ਦਾ ਮਹਾਂਕੁੰਭ ਸੱਦ ਕੇ ਅਗਲੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ।

ਇਹ ਮੀਟਿੰਗ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਗੁਰਦੀਪ ਸਿੰਘ ਵੈਰੋਕੇ ਦੀ ਪ੍ਰਧਾਨਗੀ ਹੇਠ ਇਸ ਮੀਟਿੰਗ ਵਿੱਚ ਕੈਪਟਨ ਸਰਕਾਰ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਤੇ ਹੋਰ ਕੀਤੇ ਵਾਅਦੇ ਅਮਲ ਵਿੱਚ ਲਿਆਂਦੇ ਜਾਣ। ਉਨ੍ਹਾਂ ਮੰਗ ਕੀਤੀ ਕਿ ਅਗਲੇ ਬਜਟ ਸੈਸ਼ਨ ਵਿੱਚ ਕਿਸਾਨਾਂ ਕਰਜ਼ਿਆਂ ਉੱਤੇ ਲੀਕ ਮਾਰੀ ਜਾਵੇ। ਮੀਟਿੰਗ ਵਿੱਚ ਬੈਕਾਂ ਵੱਲੋਂ ਖਾਲੀ ਚੈੱਕ ਅਧਾਰ ਉੱਤੇ ਕਿਸਾਨਾਂ ਖ਼ਿਲਾਫ਼ ਅਦਾਲਤਾਂ ਵਿੱਚ ਦਾਇਰ ਕੀਤੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਇਹ ਚੈਕ ਕਿਸਾਨਾਂ ਨੁੰ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਗਈ|

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *