Breaking News
Home / Featured / ਸੱਭਿਆਚਾਰਕ ਨੀਤੀ ਨੂੰ ਇਸ ਮਹੀਨੇ ਦੇ ਅਖੀਰ ਤੱਕ ਦਿੱਤਾ ਜਾਵੇਗਾ ਅੰਤਿਮ ਰੂਪ- ਨਵਜੋਤ ਸਿੱਧੂ

ਸੱਭਿਆਚਾਰਕ ਨੀਤੀ ਨੂੰ ਇਸ ਮਹੀਨੇ ਦੇ ਅਖੀਰ ਤੱਕ ਦਿੱਤਾ ਜਾਵੇਗਾ ਅੰਤਿਮ ਰੂਪ- ਨਵਜੋਤ ਸਿੱਧੂ

  • ਸੱਭਿਆਚਾਰਕ ਨੀਤੀ ਨੂੰ ਇਸ ਮਹੀਨੇ ਦੇ ਅਖੀਰ ਤੱਕ ਦਿੱਤਾ ਜਾਵੇਗਾ ਅੰਤਿਮ ਰੂਪ- ਨਵਜੋਤ ਸਿੱਧੂ

ਪੰਜਾਬ-10-06-17  ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸੂਬੇ ਦੇ ਨੌਜਵਾਨ ਵਰਗ ਨੂੰ ਸੂਬੇ ਦੀ ਮਹਾਨ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨਾਲ ਜੋੜਨ ਦਾ ਹੋਕਾ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਦੀ ਨੌਜਵਾਨੀ ਆਪਣੇ ਸੱਭਿਆਚਾਰ ਤੋਂ ਬੇਮੁੱਖ ਨਾ ਹੋਵੇ ਸਗੋਂ ਇਸ ਉੱਤੇ ਮਾਣ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦ੍ਰਿਸ਼ਟੀ ਵਾਲੀ ਸੋਚ ਹੈ ਕਿ ਇੱਕ ਅਜਿਹੀ ਕਾਰਗਰ ਸੱਭਿਆਚਾਰਕ ਨੀਤੀ ਉਲੀਕੀ ਜਾਵੇ ਜੋ ਕਿ ਸੂਬੇ ਦੇ ਅਮੀਰ ਵਿਰਸੇ, ਪ੍ਰੰਪਰਾਵਾਂ ਅਤੇ ਰਸਮਾਂ ਨੂੰ ਕੇਂਦਰ ਵਿੱਚ ਰੱਖੇ।

ਇੱਥੇ ਕਲਾ, ਸਾਹਿਤ, ਅਕਾਦਮਿਕ ਅਤੇ ਸੱਭਿਆਚਾਰਕ ਖੇਤਰ ਦੀਆਂ ਮਹਾਨ ਹਸਤੀਆਂ ਨਾਲ ਪੰਜਾਬ ਦੀ ਸੰਭਾਵੀ ਸੱਭਿਆਚਾਰਕ ਨੀਤੀ ਦੇ ਖਰੜੇ ਉੱਤੇ ਵਿਚਾਰ ਚਰਚਾ ਦੌਰਾਨ ਸ. ਸਿੱਧੂ ਨੇ ਕਿਹਾ ਕਿ ਇਸ ਨੀਤੀ ਨੂੰ ਮੌਜੂਦਾ ਮਹੀਨੇ ਦੇ ਅਖੀਰ ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਸੂਬੇ ਭਰ ਦੇ ਨੌਜਵਾਨਾਂ ਦੇ ਇਸ ਸੰਭਾਵੀ ਨੀਤੀ ਬਾਰੇ ਵਿਚਾਰ ਜਾਣਨ ਲਈ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਨੂੰ ਇਸ ਨੀਤੀ ਵਿੱਚ ਅਹਿਮ ਸਥਾਨ ਦਿੱਤਾ ਜਾਵੇਗਾ ਕਿਉਂਕਿ ਸੂਬੇ ‘ਚ ਨੌਜਵਾਨਾਂ ਦੀ ਗਿਣਤੀ 56 ਫੀਸਦੀ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਨੀਤੀ ਤਿਆਰ ਕਰਨ ਦੇ ਮਾਮਲੇ ਵਿੱਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਸ. ਸਿੱਧੂ ਨੇ ਅਗਾਂਹ ਦੱਸਦਿਆਂ ਕਿਹਾ ਕਿ ਇੱਕ ਸੁਚੱਜੀ ਤੇ ਠੋਸ ਸੱਭਿਆਚਾਰਕ ਨੀਤੀ ਨਾ ਸਿਰਫ ਪੰਜਾਬ ਦੇ ਅਰਥਚਾਰੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗੀ ਸਗੋਂ ਇਸ ਨਾਲ ਰੋਜ਼ਗਾਰ ਪੈਦਾ ਕਰਨ ਵਿੱਚ ਵੀ ਕਾਫ਼ੀ ਮਦਦ ਮਿਲੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਨੀਤੀ ਦਾ ਇੱਕ ਵਿਸ਼ੇਸ਼ ਹਿੱਸਾ ਸੱਭਿਆਚਾਰਕ ਪਾਰਲੀਮੈਂਟ ਵੀ ਹੋਵੇਗੀ ਜਿਸ ਵਿੱਚ ਇੱਕ ਚੇਅਰਮੈਨ ਦੇ ਹੇਠਾਂ 15 ਵਿਅਕਤੀ ਕੰਮ ਕਰਨਗੇ ਅਤੇ ਇਸਤੋਂ ਇਲਾਵਾ ਜ਼ਿਲ੍ਹਾ, ਤਹਿਸੀਲ ਅਤੇ ਪਿੰਡ ਪੱਧਰ ਉੱਤੇ ਸੰਗਠਿਤ ਢਾਂਚਾ ਵੀ ਖੜ੍ਹਾ ਕੀਤਾ ਜਾਵੇਗਾ।ਇੱਕ ਹੋਰ ਮਹੱਤਵਪੂਰਨ ਪੱਖ ਨੂੰ ਛੋਂਹਦੇ ਹੋਏ ਸ. ਸਿੱਧੂ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਦੇ ਬੱਚਿਆਂ ਨੂੰ ਪੰਜਾਬ ਵਿਚਲੀਆਂ ਆਪਣੀਆਂ ਸੱਭਿਆਚਾਰਕ ਤੇ ਇਤਿਹਾਸਕ ਜੜ੍ਹਾਂ ਨਾਲ ਜੋੜਨ ਵਿੱਚ ਵੀ ਇਹ ਨੀਤੀ ਅਹਿਮ ਕਿਰਦਾਰ ਅਦਾ ਕਰੇਗੀ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me