Breaking News
Home / Featured / ਮਨਪ੍ਰੀਤ ਦਾ ਸੁਖਬੀਰ ਨੂੰ ਜਵਾਬ ,ਖ਼ਜ਼ਾਨਾ ਮੰਤਰੀ ਬਣਾਇਆ ਕਾਬਲੀਅਤ ਨਾਲ

ਮਨਪ੍ਰੀਤ ਦਾ ਸੁਖਬੀਰ ਨੂੰ ਜਵਾਬ ,ਖ਼ਜ਼ਾਨਾ ਮੰਤਰੀ ਬਣਾਇਆ ਕਾਬਲੀਅਤ ਨਾਲ

  • ਮਨਪ੍ਰੀਤ ਦਾ ਸੁਖਬੀਰ ਨੂੰ ਜਵਾਬ ,ਖ਼ਜ਼ਾਨਾ ਮੰਤਰੀ ਬਣਾਇਆ ਕਾਬਲੀਅਤ ਨਾਲ

ਪੰਜਾਬ -21-06-17 ਵਿਧਾਨ ਸਭਾ ਵਿਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕਰਦੇ ਹੀ ਸਿਆਸੀ ਵਿਰੋਧੀਆਂ ਨੇ ਵੀ ਮਨਪ੍ਰੀਤ ਬਾਦਲ ਨੇ ਨਿਸ਼ਾਨੇ ਤੇ ਲੈ ਲਿਆ । ਬਜਟ ਤੇ ਪ੍ਰਤੀਕਰਮ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਨਾ-ਕਾਬਿਲ ਵਿਅਕਤੀ ਹੈ ਤੇ ਰਿਸ਼ਤੇਦਾਰੀ ਦੇ ਚਲਦੇ ਉਨ੍ਹਾਂ ਨੂੰ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦੇਣਾ ਪਿਆ ਸੀ ਜਿਸ ਦੇ ਜਵਾਬ ਵਿਚ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਰਿਸ਼ਤੇਦਾਰੀ ਨਹੀਂ ਲਿਹਾਜ਼ਾ ਮੁੱਖਮੰਤਰੀ ਵੱਲੋਂ ਿੲਹ ਅਹੁਦਾ ਉਨ੍ਹਾਂ ਦੀ ਕਾਬਲੀਅਤ ਤੇ ਭਰੋਸਾ ਕਰ ਕੇ ਹੀ ਦਿੱਤਾ ਗਿਆ ਹੈ

ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਤੇ ਭਰੋਸਾ ਕਰ ਕੇ ਕੰਮ ਕਰਨ ਦੀ ਖੁੱਲ ਦਿੰਦੇ ਹਨ ਜਦਕਿ ਅਕਾਲੀ ਸਰਕਾਰ ਦੇ ਸਮੇਂ ਜਦ ਉਹ ਵਿੱਤ ਮੰਤਰੀ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਤੇ ਕਦੇ ਭਰੋਸਾ ਨਹੀਂ ਕੀਤਾ। ਮਨਪ੍ਰੀਤ ਮੁਤਾਬਿਕ ਨਾਂ ਤਾਂ ਕਦੇ ਵੱਡੇ ਬਾਦਲ ਵੱਲੋਂ ਉਨ੍ਹਾਂ ਨੂੰ ਕੰਮ ਕਰਨ ਦੀ ਖੁੱਲ ਦਿੱਤੀ ਗਈ ਸੀ ਤੇ ਨਾਂ ਹੀ ਕਦੇ ਉਨ੍ਹਾਂ ਤੇ ਭਰੋਸਾ ਕੀਤਾ ਗਿਆ ਸੀ । ਮਨਪ੍ਰੀਤ ਮੁਤਾਬਿਕ ਉਸ ਸਮੇਂ ਵੱਡੇ ਬਾਦਲ ਤੇ ਸੁਖਬੀਰ ਖ਼ੁਦ ਹੀ ਵਿੱਤ ਵਿਭਾਗ ਦੀਆਂ ਮੀਟਿੰਗਾਂ ਕਰਦੇ ਰਹਿੰਦੇ ਸਨ ਪਰ ਇਹਦੇ ਉਲਟ ਕੈਪਟਨ ਅਮਰਿੰਦਰ ਉਨ੍ਹਾਂ ਦੇ ਮਹਿਕਮੇ ਚ ਕਦੇ ਦਖ਼ਲਅੰਦਾਜ਼ੀ ਨਹੀਂ ਕਰਦੇ, ਕੰਮ ਕਰਨ ਦੀ ਪੂਰੀ ਖੁੱਲ ਹੈ ਤੇ ਉਨ੍ਹਾਂ ਤੇ ਮੁੱਖਮੰਤਰੀ ਨੇ ਪੂਰਨ ਭਰੋਸਾ ਪ੍ਰਗਟਾਉਂਦੇ ਹੋੲੇ ਚੰਗੇ ਨਤੀਜਿਅਾਂ ਦੀ ਅਾਸ ਵਿੱਤ ਰਾਜ ਦੇ ਖ਼ਜ਼ਾਨੇ ਦੀ ਚਾਬੀ ੳੁਹਨਾਂ ਨੂੰ ਸੌਂਪੀ ਹੈ ਜਿਸ ਦੀ ੳੁਹ ਤਨਦੇਹੀ ਨਾਲ ਹਿਫ਼ਾਜ਼ਤ ਕਰਨਗੇ। ਗੌਰਤਲਬ ਹੈ ਕਿ ਮਨਪ੍ਰੀਤ ਬਾਦਲ ਪਹਿਲੇ ਅਜਿਹੇ ਸਿਅਾਸੀ ਅਾਗੂ ਨੇ ਜੋ ਪੰਜਾਬ ਦੀਅਾਂ ਦੋਨਾਂ ਪ੍ਰਮੁੱਖ ਪਾਰਟੀਅਾਂ ਵੱਲੋਂ ਖ਼ਜ਼ਾਨਾ ਮੰਤਰੀ ਦੇ ਅਹੁਦੇ ਤੇ ਕਾਬਜ਼ ਹੋ ਕੇ ਬਜਟ ਪੇਸ਼ ਕਰ ਚੁੱਕੇ ਨੇ ।

About admin

Check Also

ਫ਼ਿਲਮੀ ਜਗਤ ਵਿੱਚ ਦੁੱਖ ਦੀ ਲਹਿਰ, ਮਸ਼ਹੂਰ ਅਦਾਕਾਰਾ ਰੀਟਾ ਭਾਦੁੜੀ ਦਾ ਹੋਇਆ ਦਿਹਾਂਤ

ਟੀ. ਵੀ. ਸ਼ੋਅ ‘ਨਿਮਕੀ ਮੁਖੀਆ’ ‘ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਉਣ ਵਾਲੀ 62 ਸਾਲ ਦੀ ...

Leave a Reply

Your email address will not be published. Required fields are marked *

My Chatbot
Powered by Replace Me