Breaking News
Home / Breaking News / ਸਿੱਧੂ ਖਿਲਾਫ ਇੱਕਜੁੱਟ ਹੋਏ ਅਕਾਲੀ ਵਿਧਾਇਕ

ਸਿੱਧੂ ਖਿਲਾਫ ਇੱਕਜੁੱਟ ਹੋਏ ਅਕਾਲੀ ਵਿਧਾਇਕ

  • ਸਿੱਧੂ ਖਿਲਾਫ ਇੱਕਜੁੱਟ ਹੋਏ ਅਕਾਲੀ ਵਿਧਾਇਕ

ਪੰਜਾਬ -21-06-17 ਵਿਧਾਨ ਸਭਾ ਵਿੱਚ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੇ ਰਵੱਈਏ ਨੂੰ ਲੈ ਕੇ ਅਕਾਲੀ-ਭਾਜਪਾ ਤੇ ਆਪ ਵਿਧਾਇਕ ਿੲੱਕਜੁਟ ਹੋ ਗਏ । ਨਵਜੋਤ ਸਿੱਧੂ ਦੀ ਪਹਿਲਾਂ ਪਵਨ ਟੀਨੂੰ ਨਾਲ ਤਲਖ ਕਲਾਮੀ ਹੋਈ ਜਿਸਤੋਂ ਨਰਾਜ ਅਕਾਲੀ-ਭਾਜਪਾ ਵਿਧਾਇਕ ਵਾਕਆਊਟ ਕਰ ਗਏ । ਕੁਝ ਦੇਰ ਬਾਅਦ ਸੁਖਬੀਰ ਬਾਦਲ ਸਾਰੇ ਵਿਧਾਇਕਾਂ ਨਾਲ ਸਦਨ ਚ ਆਏ ਤਾਂ ਉਹਨਾਂ ਨੇ ਸਪੀਕਰ ਨੂੰ ਮੰਗ ਕੀਤੀ ਕਿ ਵਿਰੋਧੀ ਧਿਰਾਂ ਮਾਨ ਸਨਮਾਨ ਬਹਾਲ ਕੀਤਾ ਜਾਵੇ। ਸੁਖਬੀਰ ਨੇ ਕਿਹਾ ਕਿ ਉਹ 7 ਸਾਲ ਤੋਂ ਿੲਸ ਵਿਧਾਨ ਸਭਾ ਚ ਆ ਰਹੇ ਨੇ ਤੇ ਵਿਰੋਧੀ ਧਿਰ ਪ੍ਰਤੀ ਕਦੇ ਵੀ ਿੲਸ ਤਰਾਂ ਦੀ ਸ਼ਬਦਾਵਲੀ ਨਹੀਂ ਵਰਤੀ ਗਈ। ਿੲਸ ਮੰਗ ਦੇ ਸਮਰਥਨ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ ਐਸ ਫੂਲਕਾ ਵੀ ਖੜੇ ਹੋ ਗਏ ਤੇ ਉਹਨਾਂ ਨੇ ਵੀ ਨਵਜੋਤ ਸਿੱਧੂ ਦੇ ਵਿਰੋਧੀ ਧਿਰਾਂ ਪ੍ਰਤੀ ਰਵੱਈਏ ਤੇ ਇਤਰਾਜ ਉਠਾਏ ।

ਸਿੱਧੂ ਨੇ ਤਾਂ ਿੲਸਦਾ ਜਵਾਬ ਨਹੀਂ ਦਿੱਤਾ ਪਰ ਮਨਪ੍ਰੀਤ ਬਾਦਲ ਿੲਸਦੇ ਜਵਾਬ ਵਿੱਚ ਖੜੇ ਹੋਏ ਤੇ ਉਹਨਾਂ ਨੇ ਕਿਹਾ ਕਿ ਜੇ ਸੁਖਬੀਰ 7 ਸਾਲ ਤੋਂ ਆ ਰਹੇ ਨੇ ਤਾਂ ਮੈ 22 ਸਾਲ ਤੋਂ ਿੲਸ ਵਿਧਾਨ ਸਭਾ ਚ ਆ ਰਿਹਾ ਹਾਂ ਤੇ ਉਹਨਾਂ ਨੇ ਵੀ ਵਿਰੋਧੀ ਧਿਰਾਂ ਵੱਲੋਂ ਸਪੀਕਰ ਪ੍ਰਤੀ ਵਰਤੀ ਜਾਂਦੀ ਸ਼ਬਦਾਵਲੀ ਪਹਿਲਾਂ ਕਦੇ ਨਹੀਂ ਸੁਣੀ । ਿੲਸ ਤੋਂ ਬਾਅਦ ਅਕਾਲੀ-ਭਾਜਪਾ ਵਿਧਾਇਕ ਵੈਲ ਚ ਜਾ ਕੇ ਨਾਰੇਬਾਜੀ ਕਰਨ ਲੱਗੇ ਪਰ ਿੲਸ ਪ੍ਰਦਰਸ਼ਨ ਵਿੱਚ ‘ਆਪ’ ਸ਼ਾਮਿਲ ਨਹੀਂ ਹੋਈ। ਸ਼ੋਰ ਸ਼ਰਾਬੇ ਦੇ ਚਲਦੇ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *