Home / Featured / ਸੱਚੇ ਮਿੱਤਰ ਮੋਦੀ ਦਾ ਸਵਾਗਤ ਕਰਨ ਲਈ ਉਤਸੁਕ ਹਾਂ-ਟਰੰਪ

ਸੱਚੇ ਮਿੱਤਰ ਮੋਦੀ ਦਾ ਸਵਾਗਤ ਕਰਨ ਲਈ ਉਤਸੁਕ ਹਾਂ-ਟਰੰਪ

• ਦੋਵੇਂ ਨੇਤਾਵਾਂ ‘ਚ ਮੁਲਾਕਾਤ ਅੱਜ
• ਮੋਦੀ ਵੱਲੋਂ ਅਮਰੀਕੀ ਕੰਪਨੀਆਂ ਦੇ ਮੁਖੀਆਂ ਨਾਲ ਮੁਲਾਕਾਤ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਜਦੋਂ ਉਹ ਕੱਲ੍ਹ ਨੂੰ ਆਪਣੇ ਸੱਚੇ ਮਿੱਤਰ ਨਰਿੰਦਰ ਮੋਦੀ ਨਾਲ ਇਥੇ ਮੀਟਿੰਗ ਕਰਨਗੇ ਤਾਂ ਉਹ ਦੋਵੇਂ ਰਣਨੀਤਕ ਮੁੱਦਿਆਂ ‘ਤੇ ਚਰਚਾ ਕਰਨਗੇ | ਦੋਵੇਂ ਨੇਤਾ ਆਪਣੀ ਪਹਿਲੀ ਮੀਟਿੰਗ ਵਿਚ ਨਿੱਜੀ ਰਾਬਤਾ ਕਾਇਮ ਕਰਨ ਦੀ ਰਾਹ ਦੇਖ ਰਹੇ ਹਨ | ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ‘ਤੇ ਪਾਇਆ ਕਿ ਵਾਈਟ ਹਾਊਸ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਦਾ ਇੰਤਜ਼ਾਰ ਕਰ ਰਿਹਾ ਹੈ | ਸੱਚੇ ਦੋਸਤ ਨਾਲ ਮਹੱਤਵਪੂਰਨ ਰਣਨੀਤਕ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ | ਨਰਿੰਦਰ ਮੋਦੀ ਨੇ ਟਰੰਪ ਦੀ ਟਿੱਪਣੀ ਦੇ ਜਵਾਬ ਵਿਚ ਨਿੱਘੇ ਨਿੱਜੀ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੜੀ ਉਤਸੁਕਤਾ ਨਾਲ ਵਾਈਟ ਹਾਊਸ ਵਿਖੇ ਕੱਲ੍ਹ ਨੂੰ ਮੀਟਿੰਗ ਕਰਕੇ ਚਰਚਾ ਕਰਨ ਦੀ ਉਡੀਕ ਕਰ ਰਹੇ ਹਨ | ਸ੍ਰੀ ਮੋਦੀ ਜਿਹੜੇ ਅੱਜ ਸਵੇਰੇ ਇਥੇ ਪਹੁੰਚੇ ਕੱਲ੍ਹ ਨੂੰ ਦੁਪਹਿਰ ਬਾਅਦ ਵਾਈਟ ਹਾਊਸ ਵਿਖੇ ਟਰੰਪ ਨਾਲ ਮੀਟਿੰਗ ਕਰਨਗੇ ਅਤੇ ਦੋਵੇਂ ਨੇਤਾ ਨਿੱਜੀ ਮੀਟਿੰਗ ਅਤੇ ਵਫ਼ਦ ਪੱਧਰੀ ਮੀਟਿੰਗ, ਸਵਾਗਤ ਅਤੇ ਰਾਤ ਦੇ ਖਾਣੇ ਸਮੇਤ ਵੱਖ ਸਮਾਗਮਾਂ ‘ਤੇ ਕਈ ਘੰਟੇ ਇਕੱਠੇ ਗੁਜ਼ਾਰਨਗੇ |

ਭਾਰਤੀ ਭਾਈਚਾਰੇ ਵੱਲੋਂ ਸਵਾਗਤ

ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ ਜਿਹੜੇ ਉੱਚ ਸੁਰੱਖਿਆ ਵਾਲੇ ਹੋਟਲ ਦੇ ਬਾਹਰ ਇਕੱਤਰ ਹੋਏ ਸਨ ਜਿਥੇ ਮੋਦੀ ਠਹਿਰੇ ਹੋਏ ਹਨ | ਜਿਉਂ ਸ੍ਰੀ ਮੋਦੀ ਦੀ ਮੋਟਰ ਗੱਡੀ ਦਾ ਕਾਫ਼ਲਾ ਹੋਟਲ ਸਾਹਮਣੇ ਪੁੱਜਾ ਤਾਂ ਨਾਕੇ ਦੇ ਪਿੱਛੇ ਖੜ੍ਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਮੋਦੀ-ਮੋਦੀ ਉਚਾਰਨਾ ਸ਼ੁਰੂ ਕਰ ਦਿੱਤਾ | ਪ੍ਰਧਾਨ ਮੰਤਰੀ ਨੇ ਵੀ ਲੋਕਾਂ ਨੂੰ ਨਾਰਾਜ਼ ਨਹੀਂ ਕੀਤਾ ਅਤੇ ਉਹ ਹੋਟਲ ਵਿਚ ਜਾਣ ਤੋਂ ਪਹਿਲਾਂ ਕਾਰ ਵਿਚੋਂ ਉੱਤਰ ਕੇ ਮੁਸਕਰਾਉਂਦੇ ਹੋਏ ਲੋਕਾਂ ਦੇ ਸਾਹਮਣੇ ਆ ਗਏ ਅਤੇ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਬੂਲਿਆ | ਇਸ ਮੌਕੇ ਕਈ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਨਾਲ ਮੋਦੀ ਦੀਆਂ ਤਸਵੀਰਾਂ ਖਿੱਚੀਆਂ | ਭਾਰਤੀ ਭਾਈਚਾਰੇ ਦੇ ਲੋਕਾਂ ਨੇ ਆਸ ਜ਼ਾਹਿਰ ਕੀਤੀ ਕਿ ਮੋਦੀ ਟਰੰਪ ਕੋਲ ਐਚ1ਬੀ ਵਰਕ ਵੀਜ਼ਾ, ਅੱਤਵਾਦ ਅਤੇ ਰੱਖਿਆ ਸਹਿਯੋਗ ਦੇ ਮੁੱਦੇ ਉਠਾਉਣਗੇ |

About admin

Check Also

ਮੁੱਖ ਮੰਤਰੀ ਦੇ ਸ਼ਹਿਰ ਤੇ ਹੱਲਾ ਬੋਲ ।

ਪੰਜਾਬ ਸਰਕਾਰ ਦੇ ਕੰਮ ਤੋਂ ਦੁੱਖੀ ਹੋਕੇ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀ ...

Leave a Reply

Your email address will not be published. Required fields are marked *

My Chatbot
Powered by Replace Me