Breaking News
Home / Breaking News / ਅੰਤਰਜਾਤੀ ਵਿਆਹ ਕਰਵਾਉਣ ਵਾਲੇ 20 ਜੋੜੀਆਂ ਨੂੰ ਮੰਤਰੀ ਧਰਮਸੋਤ ਅਤੇ ਪ੍ਰਨੀਤ ਕੌਰ ਨੇ 50-50 ਹਜ਼ਾਰ ਦੇ ਚੈੱਕ ਦਿੱਤੇ

ਅੰਤਰਜਾਤੀ ਵਿਆਹ ਕਰਵਾਉਣ ਵਾਲੇ 20 ਜੋੜੀਆਂ ਨੂੰ ਮੰਤਰੀ ਧਰਮਸੋਤ ਅਤੇ ਪ੍ਰਨੀਤ ਕੌਰ ਨੇ 50-50 ਹਜ਼ਾਰ ਦੇ ਚੈੱਕ ਦਿੱਤੇ

  • ਅੰਤਰਜਾਤੀ ਵਿਆਹ ਕਰਵਾਉਣ ਵਾਲੇ 20 ਜੋੜੀਆਂ ਨੂੰ ਮੰਤਰੀ ਧਰਮਸੋਤ ਅਤੇ ਪ੍ਰਨੀਤ ਕੌਰ ਨੇ 50-50 ਹਜ਼ਾਰ ਦੇ ਚੈੱਕ ਦਿੱਤੇ

ਪੰਜਾਬ -29-06-17 ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪਰਨੀਤ ਕੌਰ ਦੇ ਨਾਲ ਜ਼ਿਲ੍ਹੇ ‘ਚ ਅੰਤਰਜਾਤੀ ਵਿਆਹ ਕਰਵਾਉਣ ਵਾਲੇ 20 ਜੋੜੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਹਨ।

ਇਸ ਮੌਕੇ ਅਨੁਸੂਚਿਤ ਜਾਤੀਆਂ ਪਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੀ ਭਲਾਈ ਲਈ ਵਿਸੇਸ ਉਧਮ ਤਹਿਤ ਸਿਵਲ ਅਧਿਕਾਰਾਂ ਦੀ ਸੁਰੱਖਿਆਂ ਐਕਟ, 1955 ਅਧੀਨ ਛੂਆ ਛੂਤ ਦੀ ਲਾਹਨਤ ਨੂੰ ਜੋੜੋਂ ਪੁੱਟਣ ਲਈ ਆਯੋਜਿਤ ਕੀਤੇ ਗਏ ਸੈਮੀਨਾਰ ਵਿੱਚ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਾਲੀ ਪੰਜਾਬ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਚ ਰਾਜ ਦੇ ਵਿਕਾਸ ਲਈ ਜੋ ਕੁਝ ਕੀਤਾ ਹੈ ਉਹ ਦੇਸ਼ ਦਾ ਕੋਈ ਵੀ ਮੁੱਖ ਮੰਤਰੀ ਨਹੀਂ ਕਰ ਸਕੀਆ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨਾਂ ਤਾਂ ਲੱਖ ਦੋ ਲੱਖ ਦੇ ਚੈਕ ਵੰਡ ਕੇ ਚਲਦੀਆਂ ਹਨ ਨਾਂ ਹੀ ਮੁੱਖ ਮੰਤਰੀ ਦੇ ਖੇਤਾਂ ਦੇ ਵੱਟਾਂ ਤੇ ਘੁੰਮਣ ਨਾਲ ਚਲਦੀਆਂ ਹਨ।

ਧਰਮਸੋਤ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਅਨੁਸੂਚਿਤ ਜਾਤੀਆਂ ਪਛੜੀ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਲਈ ਦਿੱਲੀ ਤੋਂ ਆਏ ਪੈਸੇ ਨੂੰ ਖੁਰਦ-ਬੁਰਦ ਕੀਤਾ ਹੈ ਇਸੇ ਤਰ੍ਹਾਂ ਐਸ.ਸੀ/ ਬੀ.ਸੀ ਬੱਚਿਆਂ ਦੇ ਵਜ਼ੀਫੇ ਲਈ ਆਏ ਪੈਸੇ ਨੂੰ ਵੀ ਕੁਝ ਲੋਕ ਇਧਰ ਉਧਰ ਕਰ ਗਏ ਹਨ। ਉਹਨਾਂ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਹੋਵੇਗੀ ਅਤੇ ਐਫ.ਆਈ.ਆਰ ਦਰਜ਼ ਕਰਵਾਈ ਜਾਵੇਗੀ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *