Breaking News
Home / Breaking News / ਸੰਚਾਰ ਸੈਟੇਲਾਈਟ ਜੀਸੈੱਟ-17 ਦਾ ਸਫਲ ਪ੍ਰੀਖਣ -ਇਸਰੋ
Japan's main H-2A rocket lifts off from its launching pad to carry an information-gathering satellite, "Radar 5" onto orbit at the Tanegashima Space Center in Tanegashima island, Kagoshima prefecture on March 17, 2017. Japan successfully launched a replacement spy satellite as North Korean missiles pose growing threat regional security. / AFP PHOTO / JIJI PRESS / STR / Japan OUT

ਸੰਚਾਰ ਸੈਟੇਲਾਈਟ ਜੀਸੈੱਟ-17 ਦਾ ਸਫਲ ਪ੍ਰੀਖਣ -ਇਸਰੋ

  • ਸੰਚਾਰ ਸੈਟੇਲਾਈਟ ਜੀਸੈੱਟ-17 ਦਾ ਸਫਲ ਪ੍ਰੀਖਣ -ਇਸਰੋ

ਭਾਰਤ-29-06-17  ਦਾ ਜ਼ਿਆਦਾਤਰ ਸੰਚਾਰ ਸੈਟੇਲਾਈਟ ਜੀਸੈੱਟ-17 ਵੀਰਵਾਰ ਨੂੰ ਏਰੀਅਨਸਪੇਸ ਦੇ ਇਕ ਭਾਰੀ ਰਾਕੇਟ ਰਾਹੀਂ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ ਫਰੈਂਚ ਗੁਆਨਾ ਦੇ ਕੌਓਰੂ ਤੋਂ ਕੀਤਾ ਗਿਆ। ਲਗਭਗ 3477 ਕਿਲੋਗ੍ਰਾਮ ਦੇ ਭਾਰ ਵਾਲੇ ਜੀਸੈੱਟ-17 ‘ਚ ਸੰਚਾਰ ਸੰਬੰਧੀ ਵੱਖ-ਵੱਖ ਸੇਵਾਵਾਂ ਦੇਣ ਲਈ ਨਾਰਮਲ ਸੀ-ਬੈਂਡ, ਐਕਸਟੇਂਡੇਡ ਸੀ-ਬੈਂਡ ਅਤੇ ਐਸ-ਬੈਂਡ ਵਾਲੇ ਪੇਲੋਡ ਹਨ। ਇਸ ‘ਚ ਮੌਸਮ ਸੰਬੰਧੀ ਅੰਕੜਿਆਂ ਦੇ ਪ੍ਰਸਾਰਨ ਵਾਲਾ ਯੰਤਰ ਵੀ ਹੈ ਅਤੇ ਸੈਟੇਲਾਈਟ ਦੀ ਮਦਦ ਨਾਲ ਖੋਜ ਅਤੇ ਬਚਾਅ ਸੇਵਾਵਾਂ ਉਪਲੱਬਧ ਵਾਲਾ ਯੰਤਰ ਵੀ। ਹੁਣ ਤੱਕ ਇਹ ਸੇਵਾਵਾਂ ਇਨਸੈੱਟ ਸੈਟੇਲਾਈਟ ਉਪਲੱਬਧ ਕਰਵਾ ਰਹੇ ਸਨ। ਯੂਰਪੀ ਲਾਂਚਰ ਏਰੀਅਨਸਪੇਸ ਫਲਾਈਟ ਵੀ.ਏ. 238 ਨੇ ਕੌਓਰੂ ਦੇ ਏਰੀਅਨ ਲਾਂਚ ਕੰਪਲੈਕਸ ਨੰਬਰ 3 ਤੋਂ ਉਡਾਣ ਭਰੀ।

ਇਹ ਇਸ ਮਹੀਨੇ ਇਸਰੋ ਵੱਲੋਂ ਪ੍ਰਾਜੈਕਟਡ ਤੀਜਾ ਸੈਟੇਲਾਈਟ ਹੈ। ਇਸ ਤੋਂ ਪਹਿਲਾਂ ਜੀ.ਐੱਸ.ਐੱਲ.ਵੀ. ਮਾਰਕ3 ਅਤੇ ਪੀ.ਐੱਸ.ਐੱਲ.ਵੀ. ਸੀ-38 ਦਾ ਪ੍ਰੀਖਣ ਸ਼੍ਰੀਹਰਿਕੋਟਾ ਤੋਂ ਕੀਤਾ ਗਿਆ ਸੀ। ਆਪਣੇ ਭਾਰੀ ਸੈਟੇਲਾਈਟਾਂ ਦੇ ਪ੍ਰੀਖਣ ਲਈ ਏਰੀਅਨ-5 ਰਾਕੇਟ ‘ਤੇ ਨਿਰਭਰ ਕਰਨ ਵਾਲਾ ਇਸਰੋ ਸਿ ਕੰਮ ਲਈ ਜੀ.ਐੱਸ.ਐੱਲ.ਵੀ. ਮਾਰਕ3 ਵਿਕਸਿਤ ਕਰ ਰਿਹਾ ਹੈ। ਮਿਸ਼ਨ ਕੰਟਰੋਲ ਸੈਂਟਰ ਤੋਂ ਇਸ ਪ੍ਰੀਖਣ ਨੂੰ ਦੇਖਣ ਵਾਲੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਦੇ ਨਿਰਦੇਸ਼ਕ ਡਾ. ਕੇ. ਸੀਵਾਨ ਨੇ ਇਸ ਮਿਸ਼ਨ ਨੂੰ ਇਕਦਮ ਸਹੀ ਦੱਸਦੇ ਹੋਏ ਏਰੀਅਨਸਪੇਸ ਦਾ ਧੰਨਵਾਦ ਕੀਤਾ

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *