Breaking News
Home / Breaking News / ਵਿਰੋਧੀ ਧਿਰਾਂ ਮੋਦੀ ਸਰਕਾਰ ਦੇ ਜੀਐਸਟੀ ਖਿਲਾਫ ਡਟੀਆਂ

ਵਿਰੋਧੀ ਧਿਰਾਂ ਮੋਦੀ ਸਰਕਾਰ ਦੇ ਜੀਐਸਟੀ ਖਿਲਾਫ ਡਟੀਆਂ

  • ਵਿਰੋਧੀ ਧਿਰਾਂ ਮੋਦੀ ਸਰਕਾਰ ਦੇ ਜੀਐਸਟੀ ਖਿਲਾਫ ਡਟੀਆਂ

ਅੱਜ ਅੱਧੀ ਰਾਤ ਨੂੰ ਜੀ.ਐਸ.ਟੀ. ਲਾਗੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਸਮਾਰੋਹ ਸੰਸਦ ਭਵਨ ‘ਚ ਕੀਤਾ ਜਾ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਜਿਸ ਸਮਾਗਮ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰ ਰਹੇ ਹਨ, ਉਸ ਸਮਾਰੋਹ ਦਾ ਵਿਰੋਧੀ ਧਿਰ ਨੇ ਬਾਈਕਾਟ ਕੀਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜੀਐਸਟੀ ਬਹੁਤ ਸਾਰੀਆਂ ਸੋਧਾਂ ਦੀ ਲੋੜ ਹੈ ਤਾਂ ਕਿ ਦੇਸ਼ ਦੇ ਵਪਾਰੀ ਨੂੰ ਬਚਾਇਆ ਜਾ ਸਕੇ।

ਜੀ.ਐਸ.ਟੀ. ‘ਤੇ ਪ੍ਰਧਾਨ ਮੰਤਰੀ ਦਾ ਸਮਰਥਨ ਕਰਨ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਇਸ ਸਮਾਰੋਹ ‘ਚ ਸ਼ਾਮਲ ਨਹੀਂ ਹੋ ਰਹੇ। ਉਨ੍ਹਾਂ ਵੱਲੋਂ ਬਿਹਾਰ ਸਰਕਾਰ ਦੇ ਮੰਤਰੀ ਵਿਜੇਂਦਰ ਯਾਦਵ ਸਮਾਰੋਹ ‘ਚ ਸ਼ਾਮਲ ਹੋਣਗੇ। ਓਧਰ ਨਿਤੀਸ਼ ਦੇ ਸਹਿਯੋਗੀ ਲਾਲੂ ਯਾਦਵ ਇਸ ਦਾ ਪਹਿਲਾਂ ਹੀ ਵਿਰੋਧ ਕਰ ਚੁੱਕੇ ਹਨ। ਯੂਪੀਏ ਨਾਲ ਸਬੰਧਤ ਕਈ ਹੋਰ ਪਾਰਟੀਆਂ ਵੀ ਜੀਐਸਟੀ ਦਾ ਜਬਰਦਸਤ ਵਿਰੋਧ ਕਰ ਚੁੱਕੀਆਂ ਹਨ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਖ਼ਿਲਾਫ ਪਹਿਲਾਂ ਹੀ ਮੋਰਚਾ ਖੋਲ੍ਹ ਦਿੱਤਾ ਸੀ ਤੇ ਉਹ ਵੀ ਜੀਐਸਟੀ ਦੇ ਸਮਾਗਮ ‘ਚ ਨਹੀਂ ਪੁੱਜਣਗੇ।

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *