Home / Breaking News / GST ਦਾ ਦੇਸ਼ ਭਰ ‘ਚ ਵਿਰੋਧ

GST ਦਾ ਦੇਸ਼ ਭਰ ‘ਚ ਵਿਰੋਧ

GST ਦਾ ਦੇਸ਼ ਭਰ ‘ਚ ਵਿਰੋਧ

ਦੇਸ਼ ਭਰ-30-06-17  ‘ਚ ਜੀਐਸਟੀ ਦਾ ਜਬਰਦਸਤ ਵਿਰੋਧ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਮ ਲੋਕਾਂ ‘ਤੇ ਵੱਡੀ ਮਾਰ ਪਵੇਗੀ ਤੇ ਸਰਕਾਰ ਨੂੰ ਇਹ ਟੈਕਸ ਕਾਨੂੰਨ ‘ਚ ਸੋਧ ਕਰਨੀ ਚਾਹੀਦੀ ਹੈ। ਅੱਜ ਉਤਰ ਪ੍ਰਦੇਸ਼ ‘ਚ ਜੀ.ਐਸ.ਟੀ. ਦੇ ਵਿਰੋਧ ‘ਚ ਵਪਾਰੀਆਂ ਨੇ ਕਾਨਪੁਰ ‘ਚ ਝਾਂਸੀ ਐਕਸਪ੍ਰੈਸ ਟਰੇਨ ਨੂੰ ਰੋਕ ਦਿੱਤਾ ਹੈ ਤੇ ਸਰਕਾਰ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ।

ਕੱਪੜਾ ਵਪਾਰੀਆਂ ਨੇ ਕਿਹਾ ਕਿ ਸਾਡੇ ਟਰੇਡ ‘ਤੇ ਸੁੱਟੇ ਗਏ ਜੀ.ਐਸ.ਟੀ. ਬੰਬ ਨੂੰ ਫੱਟਣ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਇਹ ਐਟਮ ਬੰਬ ਫਟਦਾ ਹੈ ਤਾਂ ਸਾਰੇ ਕਾਰੋਬਾਰੀ ਤਬਾਹ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੇ ਕੰਨ ਨਾ ਖੁੱਲ੍ਹੇ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਕਰੋ ਜਾਂ ਮਰੋ ਜਿਹੀ ਹਾਲਤ ਹੈ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਕਾਰੋਬਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ।

About admin

Check Also

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ...

Leave a Reply

Your email address will not be published. Required fields are marked *