Home / Featured / ਸਾਂਝੀ ਰਹਿਮਤ ਰਸੋਈ ਸ਼ਾਹੀ ਸ਼ਹਿਰ ਪਟਿਆਲਾ ‘ਚ ਵੀ ਸ਼ੁਰੂ ਹੋਈ

ਸਾਂਝੀ ਰਹਿਮਤ ਰਸੋਈ ਸ਼ਾਹੀ ਸ਼ਹਿਰ ਪਟਿਆਲਾ ‘ਚ ਵੀ ਸ਼ੁਰੂ ਹੋਈ

  • ਸਾਂਝੀ ਰਹਿਮਤ ਰਸੋਈ ਸ਼ਾਹੀ ਸ਼ਹਿਰ ਪਟਿਆਲਾ ‘ਚ ਵੀ ਸ਼ੁਰੂ ਹੋਈ

ਪਟਿਆਲਾ -01-07-17 ਸ਼ਾਹੀ ਸ਼ਹਿਰ ਵਿਚ ਵੀ ਸ਼ੁਰੂ ਹੋਈ ਸਾਂਝੀ ਰਹਿਮਤ ਰਸੋਈ ਜਿਸ ਦਾ ਕਿਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਰਾਜ ਦੇ ਗਰੀਬ ਤੇ ਲੋਡ਼ਵੰਦ ਨਾਗਰਿਕਾਂ ਨੂੰ ਵਾਜਬ ਮੁੱਲ ‘ਤੇ ਖਾਣਾ ਮੁਹੱਈਆ ਕਰਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਅਤੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਸਾਂਝੇ ਤੌਰ ‘ਤੇ ਰਹਿਮਤ ਸਾਂਝੀ ਰਸੋਈ ਦੀ ਸ਼ੁਰੂਆਤ ਕਰਵਾਈ।

ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈਡ ਕਰਾਸ ਨਾਲ ਕੀਤੇ ਸਾਂਝੇ ਉਦਮ ਤਹਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਮਿੰਨੀ ਸਕੱਤਰੇਤ ਨੂੰ ਜਾਂਦੀ ਸਡ਼ਕ ‘ਤੇ ਸਥਿਤ ਰੈਡ ਕਰਾਸ ਭਵਨ ਵਿਖੇ ਇਸ ਸਾਂਝੀ ਰਸੋਈ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਵਾਈ ਜਿਸ ਦਾ ਨਾਮ ਰਹਿਮਤ ਸਾਂਝੀ ਰਸੋਈ ਰੱਖਿਆ ਗਿਆ ਹੈ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਰਹਿਮਤ ਸਾਂਝੀ ਰਸੋਈ ਖੁੱਲ੍ਹਣ ਨਾਲ ਜਿੱਥੇ ਗਰੀਬ ਤੇ ਲੋਡ਼ਵੰਦ ਵਿਅਕਤੀ ਬਹੁਤ ਵਾਜਬ ਮੁੱਲ ‘ਤੇ ਪੇਟ ਭਰ ਕੇ ਖਾਣਾ ਖਾ ਸਕਣਗੇ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋ ਗਿਆ ਹੈ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me