Home / Breaking News / ਬੈਂਕ ਤੇ ਬੀਮਾ ਮਹਿੰਗੇ ਹੋਏ ਜੀਐਸਟੀ ਤੋਂ ਬਾਅਦ

ਬੈਂਕ ਤੇ ਬੀਮਾ ਮਹਿੰਗੇ ਹੋਏ ਜੀਐਸਟੀ ਤੋਂ ਬਾਅਦ

  • ਬੈਂਕ ਤੇ ਬੀਮਾ ਮਹਿੰਗੇ ਹੋਏ ਜੀਐਸਟੀ ਤੋਂ ਬਾਅਦ

ਜੀਐੱਸਟੀ -02-07-17 ਦੇ ਲਾਗੂ ਹੋਣ ਨਾਲ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ, ਬੀਮੇ ਦੀਆਂ ਕਿਸ਼ਤਾਂ, ਤੇ ਯੈਡਿਟ ਕਾਰਡ ਦੇ ਭੁਗਤਾਨ ‘ਤੇ ਥੋੜੀ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਇਹ ਸਾਰੀਆਂ ਸੇਵਾਵਾਂ 18 ਫ਼ੀਸਦੀ ਦੇ ਦਾਇਰੇ ‘ਚ ਆਉਂਦੀਆਂ ਹਨ। ਇਨ੍ਹਾਂ ਸਾਰਿਆਂ ‘ਤੇ ਅਜੇ ਤਕ 15 ਫ਼ੀਸਦੀ ਟੈਕਸ ਲੱਗਦਾ ਸੀ।

ਬੈਂਕ ਤੇ ਬੀਮਾ ਕੰਪਨੀਆਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਸੰਦੇਸ਼ ‘ਚ ਲਿਖਿਆ ਸੀ ਕਿ ਜੀਐੱਸਟੀ ਤਹਿਤ ਟੈਕਸ ਦਰਾਂ ‘ਚ ਬਦਲਾਅ ਇਕ ਜੁਲਾਈ 2017 ਤੋਂ ਸਾਰੇ ਦੇਸ਼ ‘ਚ ਲਾਗੂ ਹੁੰਦਾ ਹੈ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਸੰਦੇਸ਼ ‘ਚ ਲਿਖਿਆ ਸੀ ਕਿ ਇਕ ਜੁਲਾਈ ਤੋਂ 15 ਫ਼ੀਸਦੀ ਦੀ ਥਾਂ 18 ਫ਼ੀਸਦੀ ਟੈਕਸ ਲੱਗੇਗਾ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *