Home / Delhi / ਕਾਰ ਤੇ ਬਾਈਕ ਖਰੀਦਣ ਦਾ ਸ਼ਾਨਦਾਰ ਮੌਕਾ

ਕਾਰ ਤੇ ਬਾਈਕ ਖਰੀਦਣ ਦਾ ਸ਼ਾਨਦਾਰ ਮੌਕਾ

  • ਕਾਰ ਤੇ ਬਾਈਕ ਖਰੀਦਣ ਦਾ ਸ਼ਾਨਦਾਰ ਮੌਕਾ

ਜੀ. ਐੱਸ. ਟੀ.-04-07-17  ਵਿਵਸਥਾ ਤਹਿਤ ਵਾਹਨ ਕੰਪਨੀਆਂ ਨੇ ਟੈਕਸ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਕਈ ਵਾਹਨ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ‘ਚ ਕਟੌਤੀ ਦਾ ਐਲਾਨ ਕੀਤਾ ਹੈ। ਕੀਮਤਾਂ ‘ਚ ਕਟੌਤੀ ਦੋ-ਪਹੀਆ ਦੇ ਮਾਮਲੇ ‘ਚ 350 ਰੁਪਏ ਤੋਂ ਲੈ ਕੇ ਫੋਰਡ ਦੀ ਐੱਸ. ਯੂ. ਵੀ. ਇੰਡੈਵਰ ਦੀਆਂ ਕੀਮਤਾਂ ‘ਚ 3 ਲੱਖ ਰੁਪਏ ਤੱਕ ਕੀਤੀ ਗਈ ਹੈ। ਹੌਂਡਾ ਕਾਰਸ ਇੰਡੀਆ, ਫੋਰਡ ਦੇ ਨਾਲ ਦੋ-ਪਹੀਆ ਕੰਪਨੀਆਂ ਟੀ. ਵੀ. ਐੱਸ. ਮੋਟਰ ਕੰਪਨੀ, ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਅਤੇ ਸੁਜ਼ੂਕੀ ਮੋਟਰਸਾਈਕਲ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ‘ਚ ਕਟੌਤੀ ਦਾ ਐਲਾਨ ਕੀਤਾ ਹੈ।
ਫੋਰਡ ਨੇ ਵਾਹਨਾਂ ਦੇ ਮੁੱਲ 4.5 ਫ਼ੀਸਦੀ ਤੱਕ ਘਟਾਏ

ਵਾਹਨ ਖੇਤਰ ਦੀ ਵੱਡੀ ਕੰਪਨੀ ਫੋਰਡ ਇੰਡੀਆ ਨੇ ਜੀ. ਐੱਸ. ਟੀ. ਦਾ ਫਾਇਦਾ ਗਾਹਕਾਂ ਤੱਕ ਪਹੁੰਚਾਉਣ ਲਈ ਵਾਹਨਾਂ ਦੇ ਮੁੱਲ ਤੁਰੰਤ ਪ੍ਰਭਾਵ ਨਾਲ 4.5 ਫ਼ੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ। ਮੁੱਲ ‘ਚ ਕਟੌਤੀ ਸੂਬਾਵਾਰ ਵੱਖ-ਵੱਖ ਹੋਵੇਗੀ ਪਰ ਸਭ ਤੋਂ ਜ਼ਿਆਦਾ ਕਟੌਤੀ ਮੁੰਬਈ ‘ਚ ਕੰਪਨੀ ਦੀ ਐੱਸ. ਯੂ. ਵੀ. ਇੰਡੈਵਰ ‘ਚ ਹੋਵੇਗੀ। ਮੁੰਬਈ ‘ਚ ਇਹ ਗੱਡੀ 3 ਲੱਖ ਰੁਪਏ ਤੱਕ ਸਸਤੀ ਹੋਵੇਗੀ। ਦਿੱਲੀ ‘ਚ ਹੈਚਬੈਕ ਫਿਗੋ ਦਾ ਮੁੱਲ 2,000 ਰੁਪਏ, ਐੱਸ. ਯੂ. ਵੀ. ਈਕੋ ਸਪੋਰਟ ਦਾ ਮੁੱਲ 8,000 ਰੁਪਏ ਤੱਕ ਘੱਟ ਹੋਵੇਗਾ। ਐੱਸ. ਯੂ. ਵੀ. ਇੰਡੈਵਰ ਦਾ ਮੁੱਲ 1.5 ਲੱਖ ਰੁਪਏ ਤੱਕ ਘਟਾ ਦਿੱਤਾ ਗਿਆ ਹੈ।

ਟੀ. ਵੀ. ਐੱਸ. ਨੇ 4,150 ਰੁਪਏ ਤੱਕ ਘਟਾਈਆਂ ਕੀਮਤਾਂ

ਦੋਪਹੀਆ ਖੇਤਰ ਦੀ ਪ੍ਰਮੁੱਖ ਕੰਪਨੀ ਟੀ. ਵੀ. ਐੱਸ. ਮੋਟਰ ਨੇ ਜੀ. ਐੱਸ. ਟੀ. ਦਾ ਫਾਇਦਾ ਆਪਣੇ ਗਾਹਕਾਂ ਨੂੰ ਪਹੁੰਚਾਉਂਦਿਆਂ ਆਪਣੇ ਵੱਖ-ਵੱਖ ਦੋਪਹੀਆ ਵਾਹਨਾਂ ਦੇ ਮੁੱਲ 4,150 ਰੁਪਏ ਤੱਕ ਘੱਟ ਕਰ ਦਿੱਤੇ ਹਨ। ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਆਮ ਯਾਤਰੀ ਵਰਗ ‘ਚ ਮੁੱਲ ਕਟੌਤੀ 350 ਤੋਂ ਲੈ ਕੇ 1,500 ਰੁਪਏ ਤੱਕ ਹੈ ਜਦੋਂ ਕਿ ਪ੍ਰੀਮੀਅਮ ਵਰਗ ‘ਚ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਮੁੱਲ ‘ਚ 4,150 ਰੁਪਏ ਤੱਕ ਦੀ ਕਮੀ ਆਈ ਹੈ। ਕੰਪਨੀ ਨੇ ਕਿਹਾ ਕਿ ਡੀਲਰਾਂ ਨੇ ਜੀ. ਐੱਸ. ਟੀ. ਤੋਂ ਪਹਿਲਾਂ ਦੇ ਮੁੱਲ ‘ਤੇ ਜੋ ਸਟਾਕ ਖਰੀਦਿਆ ਹੈ ਉਸ ਮਾਮਲੇ ‘ਚ ਉਨ੍ਹਾਂ ਨੂੰ 1 ਜੁਲਾਈ, 2017 ਨੂੰ ਉਪਲਬਧ ਸਟਾਕ ‘ਤੇ ਢੁਕਵੀਂ ਸਹਾਇਤਾ ਦਿੱਤੀ ਜਾਵੇਗੀ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me