Breaking News
Home / Featured / ਕਰ ਦੋਸ਼ੀ ਪਾਏ ਜਾਣ ਤੇ PTC ਤੇ fastway ਵਿਰੁੱਧ ਹੋਵੇਗੀ ਕਾਰਵਾਈ-ਕੈਪਟਨ

ਕਰ ਦੋਸ਼ੀ ਪਾਏ ਜਾਣ ਤੇ PTC ਤੇ fastway ਵਿਰੁੱਧ ਹੋਵੇਗੀ ਕਾਰਵਾਈ-ਕੈਪਟਨ

  • ਕਰ ਦੋਸ਼ੀ ਪਾਏ ਜਾਣ ਤੇ PTC ਤੇ fastway ਵਿਰੁੱਧ ਹੋਵੇਗੀ ਕਾਰਵਾਈ-ਕੈਪਟਨ 

ਪੰਜਾਬ -07-07-17 ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਾਸਟਵੇਅ/ਪੀ.ਟੀ.ਸੀ. ਜਾਂ ਕਿਸੇ ਹੋਰ ਕੇਬਲ ਜਾਂ ਮੀਡੀਆ ਸੰਸਥਾ ਖਿਲਾਫ਼ ਕਿਸੇ ਤਰ੍ਹਾਂ ਦੀ ਸੈਂਸਰਸ਼ਿਪ ਨੂੰ ਰੱਦ ਕਰਦਿਆਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਜੇਕਰ ਟੈਕਸ ਉਲੰਘਣਾ ਦੇ ਦੋਸ਼ ਸਹੀ ਪਾਏ ਗਏ ਤਾਂ ਇਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਟੀ.ਵੀ. ਚੈਨਲਾਂ ਤੇ ਕੇਬਲ ਅਪਰੇਟਰਾਂ ਨੂੰ ਇਕਸਾਰ ਮੌਕੇ ਦੇਣ ਤੇ ਉਨ੍ਹਾਂ ਵਿੱਚ ਉਸਾਰੂ ਮੁਕਾਬਲੇਬਾਜ਼ੀ ਨੂੰ ਉਤਸ਼ਾਹਤ ਕਰਨ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਦਲਾਖੋਰੀ ਵਾਲੀ ਸਿਆਸਤ ਨਹੀਂ ਕਰਨਗੇ ਪਰ ਇਹ ਯਕੀਨੀ ਬਣਾਉਣਗੇ ਕਿ ਜੋ ਵੀ ਟੈਕਸ ਜਾਂ ਹੋਰ ਕਿਸੇ ਕਾਨੂੰਨੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਵੱਧ ਤੋਂ ਵੱਧ ਟੀ.ਵੀ. ਚੈਨਲਾਂ ਤੇ ਕੇਬਲ ਅਪਰੇਟਰਾਂ ਦੀ ਆਮਦ ਤੇ ਉਨਾਂ ਦੇ ਸੁਆਗਤ ਲਈ ਤਿਆਰ ਹਨ ਤਾਂ ਜੋ ਕੇਬਲ ਮਾਫੀਆ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਸੰਸਥਾ ਸਿਹਤਮੰਦ ਮਾਹੌਲ ਵਿੱਚ ਮੁਕਾਬਲੇ ਲਈ ਨਿੱਤਰ ਸਕਦੀ ਹੈ ਬਸ਼ਰਤੇ ਕਿ ਉਹ ਕਿਸੇ ਤਰਾਂ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਮੂਲੀਅਤ ਨਾ ਕਰੇ।

About admin

Check Also

ਜਦੋ ਆਪਣੇ ਅੰਦਾਜ਼ 'ਚ ਬੋਲੇ ਭਗੰਵਤ ਮਾਨ ਤਾਂ ਨਹੀ ਰੋਕ ਪਾਏ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ

ਜਦੋ ਆਪਣੇ ਅੰਦਾਜ਼ ‘ਚ ਬੋਲੇ ਭਗੰਵਤ ਮਾਨ ਤਾਂ ਨਹੀ ਰੋਕ ਪਾਏ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ

ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਵਿਸਾਹੀ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ...

Leave a Reply

Your email address will not be published. Required fields are marked *

My Chatbot
Powered by Replace Me