Breaking News
Home / Breaking News / ਰੂਸ ਨਾਲ ਟਰੰਪ ਦੀ ਯਾਰੀ !
President Donald Trump meets with health insurance company CEOs, Monday, Feb. 27, 2017, in the Roosevelt Room of the White House in Washington. (AP Photo/Pablo Martinez Monsivais)

ਰੂਸ ਨਾਲ ਟਰੰਪ ਦੀ ਯਾਰੀ !

  • ਰੂਸ ਨਾਲ ਟਰੰਪ ਦੀ ਯਾਰੀ !

ਅਮਰੀਕਾ-11-07-17  ਦੀ ਰਾਸ਼ਟਰਪਤੀ ਚੋਣ ‘ਚ ਡੋਨਾਲਡ ਟਰੰਪ ਦੇ ਰਿਪਬਲਿਕਨ ਉਮੀਦਵਾਰ ਬਣਨ ਦੇ ਕੁਝ ਦਿਨ ਬਾਅਦ ਹੀ ਟਰੰਪ ਦੇ ਵੱਡੇ ਬੇਟੇ ਅਤੇ ਦਾਮਾਦ ਨੇ ਇਕ ਰੂਸੀ ਵਕੀਲ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੇ ਨਾਲ ਟਰੰਪ ਦੀ ਚੋਣ ਇੰਚਾਰਜ ਪਾਲ ਮੈਨਫੋਰਟ ਵੀ ਮੌਜੂਦ ਸਨ। ਨਿਊਯਾਰਕ ਟਾਈਮਜ਼ ਨੇ ਗੁਪਤ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਰੂਸੀ ਵਕੀਲ ਨਤਾਲੀਆ ਵੇਸੇਲਨਿਤਸਕਾਇਆ ਅਤੇ ਟਰੰਪ ਦੇ ਕਰੀਬੀ ਲੋਕਾਂ ਵਿਚਕਾਰ ਇਹ ਮੁਲਾਕਾਤ ਨੌਂ ਜੂਨ 2016 ਨੂੰ ਮੈਨਹਟਨ ਸਥਿਤ ਟਰੰਪ ਟਾਵਰ ‘ਚ ਹੋਈ ਸੀ।

ਡੋਨਾਲਡ ਟਰੰਪ ਜੂਨੀਅਰ ਅਤੇ ਟਰੰਪ ਦੇ ਦਾਮਾਦ ਜੈਰੇਡ ਕੁਸ਼ਨਰ ਨੇ ਵੀ ਇਸ ਬੈਠਕ ਦੀ ਪੁਸ਼ਟੀ ਕੀਤੀ ਹੈ। ਟਰੰਪ ਜੂਨੀਅਰ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਸੰਖੇਪ ਮੁਲਾਕਾਤ ਅਮਰੀਕੀਆਂ ਵੱਲੋਂ ਰੂਸੀ ਬੱਚਿਆਂ ਦੇ ਗੋਦ ਲੈਣ ਦੇ ਮਸਲੇ ‘ਤੇ ਕੇਂਦਰਿਤ ਸੀ। ਇਸ ਦੌਰਾਨ ਚੋਣ ਮੁਹਿੰਮ ਦੇ ਤੱਤਕਾਲੀ ਇੰਚਾਰਜ ਪਾਲ ਮੈਨਫੋਰਟ ਵੀ ਮੌਜੂਦ ਸਨ। ਬੈਠਕ ਦਾ ਚੋਣ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਸ ਰਹੱਸ ਦਾ ਪਰਦਾਫਾਸ਼ ਉਸ ਸਮੇਂ ਹੋਇਆ ਹੈ ਜਦੋਂ ਕਾਂਗਰਸ ਦੀਆਂ ਕਈ ਕਮੇਟੀਆਂ ਟਰੰਪ ਦੇ ਪ੍ਰਚਾਰ ਮੁਹਿੰਮ ਦਲ ਅਤੇ ਰੂਸੀ ਪ੍ਰਤੀਨਿਧੀਆਂ ਵਿਚਕਾਰ ਮੁਲਾਕਾਤ ਦੀ ਜਾਂਚ ਕਰ ਰਹੀਆਂ ਹਨ।

About admin

Check Also

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ ਨਵਜੋਤ ਸਿੰਘ ਸਿੱਧੂ -09-10-17 ਵੱਲੋਂ ਕਿਸਾਨ ਆਤਮ-ਹੱਤਿਆਵਾਂ ਨੂੰ ...

Leave a Reply

Your email address will not be published. Required fields are marked *