Breaking News
Home / Breaking News / ਧਮਾਕੇਦਾਰ ਆਫ਼ਰ ਜੀਓ ਨੇ ਕੀਤੇ ਪੇਸ਼

ਧਮਾਕੇਦਾਰ ਆਫ਼ਰ ਜੀਓ ਨੇ ਕੀਤੇ ਪੇਸ਼

  • ਧਮਾਕੇਦਾਰ ਆਫ਼ਰ ਜੀਓ ਨੇ ਕੀਤੇ ਪੇਸ਼

ਗਾਹਕਾਂ-12-07-17  ਨੂੰ ਸਸਤੀ ਦਰ ‘ਤੇ ਕਾਲਿੰਗ ਅਤੇ ਇੰਟਰਨੈੱਟ ਸੁਵਿਧਾ ਦੇਣ ਵਾਲੀ ਕੰਪਨੀ ਜੀਓ ਨੇ ਇੱਕ ਵਾਰ ਫਿਰ ਧਮਾਕੇਦਾਰ ਪਲੈਨ ਪੇਸ਼ ਕੀਤੇ ਹਨ। ਦਨ ਦਨਾ ਦਨ ਆਫਰ ਦੇ 15 ਜੁਲਾਈ ਤੋਂ ਖ਼ਤਮ ਹੋਣ ਤੋਂ ਪਹਿਲਾਂ ਹੀ ਕੰਪਨੀ ਨੇ ਨਵੇਂ ਪਲੈਨ ਲਾਂਚ ਕਰ ਦਿੱਤੇ ਹਨ। ਇਨ੍ਹਾਂ ਨਵੇਂ ਆਫ਼ਰਾਂ ‘ਚ 399 ਰੁਪਏ ਦਾ ਪਲੈਨ ਸਭ ਤੋਂ ਬੇਹਤਰ ਹੈ। ਇਸ ਪਲੈਨ ‘ਚ ਯੂਜਰਜ਼ ਨੂੰ 84 ਦਿਨਾਂ ਦੇ ਲਈ ਹਰ ਦਿਨ 1 ਜੀ ਬੀ ਡਾਟਾ ਅਤੇ ਅਨਲਿਮਿਟੇਡ ਕਾਲਿੰਗ ਮਿਲੇਗੀ। ਪਰ ਇਹ ਆਫਰ ਸਿਰਫ਼ ਜੀਓ ਦੇ ਪ੍ਰਾਈਮ ਮੈਂਬਰਾਂ ਲਈ ਹੀ ਹੈ। ਇਹ ਪਲੈਨ ਹੁਣ ਚੱਲ ਰਹੇ 309 ਦੇ ਪਲੈਨ ਦੀ ਤਰ੍ਹਾਂ ਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ 349 ਰੁਪਏ ਦਾ ਪਲੈਨ ਵੀ ਲਾਂਚ ਕੀਤਾ ਹੈ,ਜਿਸ ਵਿੱਚ 20 ਜੀ ਬੀ ਡਾਟਾ 56 ਦਿਨਾਂ ਦੇ ਲਈ ਮਿਲੇਗਾ। ਇਸ ਪਲੈਨ ‘ਚ ਡਾਟਾ ਲਿਮਟ ਨਹੀਂ ਹੋਵੇਗੀ।

ਦਸ ਦਈਏ ਕਿ ਹੁਣ ਚੱਲ ਰਹੇ 309 ਅਤੇ 509 ਵਾਲੇ ਪਲੈਨ 15 ਜੁਲਾਈ ਤੋਂ ਬਾਅਦ 28 ਦਿਨ ਦੀ ਵੈਲਿਡਿਟੀ ਦੇ ਹੋਣ ਵਾਲੇ ਸੀ। ਹੁਣ ਤੱਕ ਇਨ੍ਹਾਂ ਪਲੈਨਾਂ ‘ਚ (309-1 ਜੀ ਬੀ),(509 ‘ਚ 2ਜੀ ਬੀ) ਡਾਟਾ 84 ਦਿਨਾਂ ਦੇ ਲਈ ਮਿਲ ਰਿਹਾ ਹੈ। ਪਰ ਵੈਲਿਡਿਟੀ ਖ਼ਤਮ ਹੋਣ ਤੋਂ ਪਹਿਲਾਂ ਜੀਓ ਨੇ 309 ਅਤੇ 509 ਦੇ ਪਲੈਨ ਦੀ ਵੈਲਿਡਿਟੀ ਨੂੰ ਵਧਾ ਕੇ ਦੋਗੁਣਾ ਕਰ 56 ਦਿਨਾਂ ਲਈ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜੀਓ ਨੇ ਯੂਜਰਜ਼ ਦੇ ਲਈ 399 ਰੁਪਏ ਦਾ ਪਲੈਨ ਵੀ ਲਾਂਚ ਕੀਤਾ ਹੈ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *