Home / Breaking News / ਮਹਾਂ ਦੋਸ਼ ਦਾ ਮਤਾ ਰਾਸ਼ਟਰਪਤੀ ਟਰੰਪ ਖਿਲਾਫ

ਮਹਾਂ ਦੋਸ਼ ਦਾ ਮਤਾ ਰਾਸ਼ਟਰਪਤੀ ਟਰੰਪ ਖਿਲਾਫ

  • ਮਹਾਂ ਦੋਸ਼ ਦਾ ਮਤਾ ਰਾਸ਼ਟਰਪਤੀ ਟਰੰਪ ਖਿਲਾਫ

ਅਮਰੀਕਾ-13-07-17  ਦੇ ਇੱਕ ਲੋਕ ਸਭਾ ਮੈਂਬਰ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਰੂਸੀ ਦਖ਼ਲਅੰਦਾਜ਼ੀ ਦੀ ਸੰਘੀ ਜਾਂਚ ‘ਚ ਅੜਿੱਕਾ ਪਾਉਣ ਦਾ ਇਲਜ਼ਾਮ ਲਾਉਂਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ ਮਹਾ ਦੋਸ਼ ਦਾ ਪਤਾ ਪੇਸ਼ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਕਿ ਕਿਸੇ ਮੈਂਬਰ ਨੇ ਰਾਸ਼ਟਰਪਤੀ ਖ਼ਿਲਾਫ ਇਸ ਤਰ੍ਹਾਂ ਦਾ ਮਤਾ ਪਾਸ ਕੀਤਾ ਹੋਵੇ। ਟਰੰਫ ਨੇ 20 ਜਨਵਰੀ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।

ਪਾਕਿਸਤਾਨ ਖ਼ਿਲਾਫ ਸਖ਼ਤ ਰੁਖ਼ ਅਖ਼ਤਿਆਰ ਕਰਨ ਵਾਲੇ ਕੈਲੇਫੋਰਨੀਆ ਦੇ ਲੋਕ ਸਭਾ ਮੈਂਬਰ ਬ੍ਰੈਡ ਸ਼ੇਰਮੇਨ ਨੇ ਟੈਕਸਾਸ ਦੇ ਲੋਕ ਸਭਾ ਮੈਂਬਰ ਅਲ ਗ੍ਰੀਨ ਨਾਲ ਮਿਲ ਕੇ ਸੰਸਦ ‘ਚ ਮਤਾ ਪੇਸ਼ ਕੀਤਾ। ਟਰੰਪ ਦੀ ਪਾਰਟੀ ਰਿਪਬਲਿਕਨ ਕੋਲ ਸੰਸਦ ‘ਚ ਦੂਜੀ ਪਾਰਟੀ ਨਾਲੋਂ 46 ਮੈਂਬਰ ਜ਼ਿਆਦਾ ਹਨ। ਇਸ ਮਾਮਲੇ ‘ਚ ਟਰੰਪ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *