Breaking News
Home / Breaking News / ਸ਼ੇਅਰ ਬਾਜ਼ਾਰ , ਪਹਿਲੀ ਵਾਰ ਸੈਂਸੈਕਸ ਪੁੱਜਾ 32000 ਦੇ ਪਾਰ

ਸ਼ੇਅਰ ਬਾਜ਼ਾਰ , ਪਹਿਲੀ ਵਾਰ ਸੈਂਸੈਕਸ ਪੁੱਜਾ 32000 ਦੇ ਪਾਰ

  • ਸ਼ੇਅਰ ਬਾਜ਼ਾਰ , ਪਹਿਲੀ ਵਾਰ ਸੈਂਸੈਕਸ ਪੁੱਜਾ 32000 ਦੇ ਪਾਰ

ਗਲੋਬਲ ਮਾਰਕਿਟ ਅਤੇ ਘਰੇਲੂ ਇਕੋਨਾਮੀ ਤੋਂ ਮਿਲੇ ਪਾਜ਼ੇਟਿਵ ਸੰਕੇਤਾਂ ਤੋਂ ਬਾਅਦ ਘਰੇਲੂ ਬਾਜ਼ਾਰਾਂ ਨੇ ਅੱਜ ਫਿਰ ਨਵਾਂ ਰਿਕਾਰਡ ਬਣਾਇਆ ਹੈ। ਸੈਂਸੈਕਸ ਨੇ ਰਿਕਾਰਡ ਬਣਾਉਂਦੇ ਹੋਏ ਪਹਿਲੀ ਵਾਰ 32000 ਦਾ ਪੱਧਰ ਪਾਰ ਕੀਤਾ ਹੈ ਜਦਕਿ ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ‘ਚ 0.5 ਫੀਸਦੀ ਤੋਂ ਜ਼ਿਆਦਾ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਸੈਂਸੈਕਸ 212 ਅੰਕ ਯਾਨੀ 0.7 ਫੀਸਦੀ ਤੱਕ ਦੀ ਤੇਜ਼ੀ ਦੇ ਨਾਲ 32,017 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 60 ਅੰਕ ਯਾਨੀ 0.6 ਫੀਸਦੀ ਵੱਧ ਕੇ 9,876.5 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਟ੍ਰੇਡਿੰਗ ਦੌਰਾਨ ਚੌਤਰਫ਼ਾ ਖ਼ਰੀਦਦਾਰੀ ਨਾਲ ਸੈਂਸੈਕਸ ਨੇ ਨਵਾਂ ਰਿਕਾਰਡ ਬਣਾਇਆ ਹੈ। ਕੇਵਲ 9 ਸੈਸ਼ਨਜ਼ ਦੌਰਾਨ ਸੈਂਸੈਕਸ 31000 ਦੇ ਪੱਧਰ ਤੋਂ 32000 ਤੋਂ ਉਪਰ ਦੇ ਪੱਧਰ ‘ਤੇ ਪਹੁੰਚ ਗਿਆ। ਮਿਡਕੈਪ ਅਤੇ ਸ਼ੇਅਰਾਂ ‘ਚ ਵੀ ਖਰੀਦਾਰੀ ਆਈ ਹੈ। ਬੀ. ਐਸ. ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਤੱਕ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ ‘ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐਸ. ਈ. ਦਾ ਸਮਾਲਕੈਪ ਇੰਡੈਕਸ ਵੀ 0.5 ਫੀਸਦੀ ਤੱਕ ਮਜ਼ਬੂਤ ਹੋਇਆ ਹੈ। ਸਾਰੇ ਸੈਕਟਰ ਹਰੇ ਨਿਸ਼ਾਨ ‘ਤੇ ਨਜ਼ਰ ਆ ਰਹੇ ਹਨ। ਬੈਂਕ ਨਿਫਟੀ 0.6 ਫੀਸਦੀ ਦੀ ਤੇਜ਼ੀ ਦੇ ਨਾਲ 23,839 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *