Home / Breaking News / ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਬਿਜਲੀ ਚੋਰਾਂ ਦੀ ਬੱਤੀ ਬੁਝਾਉਣੀ ਸ਼ੁਰੂ -ਕੈਪਟਨ

ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਬਿਜਲੀ ਚੋਰਾਂ ਦੀ ਬੱਤੀ ਬੁਝਾਉਣੀ ਸ਼ੁਰੂ -ਕੈਪਟਨ

  • ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਬਿਜਲੀ ਚੋਰਾਂ ਦੀ ਬੱਤੀ ਬੁਝਾਉਣੀ ਸ਼ੁਰੂ -ਕੈਪਟਨ

ਕੈਪਟਨ ਹਕੂਮਤ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪਾਵਰਕੌਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ‘ਬਿਜਲੀ ਚੋਰਾਂ’ ਦੀ ਬੱਤੀ ਬੁਝਾਉਣੀ ਸ਼ੁਰੂ ਕਰ ਦਿੱਤੀ ਹੈ। ਲੰਬੀ ਮਾਲਵਾ ਖਿੱਤੇ ਦਾ ਇਕਲੌਤਾ ਹਲਕਾ ਹੈ, ਜਿਥੇ ਹੁਣ ਤੱਕ ਸਭ ਤੋਂ ਵੱਧ ਬਿਜਲੀ ਚੋਰੀ ਦੇ ਕੇਸ ਫੜੇ ਗਏ ਹਨ। ਇਸ ਹਲਕੇ ਵਿੱਚ ਜੁਲਾਈ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਬਿਜਲੀ ਚੋਰੀ ਦੇ 225 ਕੇਸ ਫੜੇ ਗਏ ਹਨ, ਜਿਨ੍ਹਾਂ ਨੂੰ ਕਰੀਬ 80 ਲੱਖ ਦੇ ਜੁਰਮਾਨੇ ਪਾਏ ਗਏ ਹਨ। ਪਾਵਰਕੌਮ ਦੇ ਪੰਜਾਬ ਭਰ ‘ਚੋਂ ਸਭ ਤੋਂ ਜ਼ਿਆਦਾ ਬਿਜਲੀ ਘਾਟੇ ਹਲਕਾ ਲੰਬੀ ਦੇ ਹਨ, ਜਿਹੜੇ 47 ਫ਼ੀਸਦ ਤੋਂ ਉਪਰ ਹਨ।

ਪਾਵਰਕੌਮ ਦੇ ਐਨਫੋਰਸਮੈਂਟ ਵਿੰਗ ਦੇ ਮੁੱਖ ਇੰਜਨੀਅਰ ਦੀ ਅਗਵਾਈ ਵਿੱਚ ਸੱਤ ਉਡਣ ਦਸਤਿਆਂ ਨੇ ਇੱਕੋ ਵੇਲੇ ਹਲਕਾ ਲੰਬੀ ਦੇ ਦਰਜਨਾਂ ਪਿੰਡਾਂ ਵਿੱਚ ਛਾਪੇ ਮਾਰੇ। ਐਨਫੋਰਸਮੈਂਟ ਵਿੰਗ ਸੰਗਰੂਰ, ਪਟਿਆਲਾ, ਖੰਨਾ, ਮੁਕਤਸਰ ਤੇ ਬਠਿੰਡਾ ਦੇ ਅਫਸਰਾਂ ਨੇ ਹਲਕਾ ਲੰਬੀ ਵਿੱਚ ਚੈਕਿੰਗ ਸ਼ੁਰੂ ਕੀਤੀ। ਪਹਿਲੀ ਵਾਰ ਇਸ ਪੱਧਰ ‘ਤੇ ਛਾਪੇ ਵੱਜਣ ਕਰ ਕੇ ਲੰਬੀ ਦੇ ‘ਵੀਆਈਪੀ’ ਖ਼ਪਤਕਾਰ ਕਾਫ਼ੀ ਹੈਰਾਨ-ਪ੍ਰੇਸ਼ਾਨ ਸਨ। ਕਈ ਖ਼ਪਤਕਾਰਾਂ ਨੇ ਤਾਂ ਸਿੱਧੀਆਂ ਕੁੰਡੀਆਂ ਲਾਈਆਂ ਹੋਈਆਂ ਸਨ। ਛਾਪੇ ਮਾਰਨ ਵਾਲੀਆਂ ਟੀਮਾਂ ਨੇ ਬਿਜਲੀ ਚੋਰੀ ਦੇ 44 ਕੇਸ ਫੜੇ ਤੇ 18.50 ਲੱਖ ਰੁਪਏ ਜੁਰਮਾਨਾ ਕੀਤਾ।

About admin

Check Also

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ...

Leave a Reply

Your email address will not be published. Required fields are marked *