Home / Breaking News / ਟਰਾਂਸਪੋਰਟ ਵਿਭਾਗ ਵੱਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨ-ਲਾਈਨ ਸਿਸਟਮ ਸ਼ੁਰੂ ਕੀਤਾ ਗਿਆ

ਟਰਾਂਸਪੋਰਟ ਵਿਭਾਗ ਵੱਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨ-ਲਾਈਨ ਸਿਸਟਮ ਸ਼ੁਰੂ ਕੀਤਾ ਗਿਆ

  • ਟਰਾਂਸਪੋਰਟ ਵਿਭਾਗ ਵੱਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨ-ਲਾਈਨ ਸਿਸਟਮ ਸ਼ੁਰੂ ਕੀਤਾ ਗਿਆ

ਟਰਾਂਸਪੋਰਟ-17-07-17  ਵਿਭਾਗ ਵੱਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨ-ਲਾਈਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਹੁਣ ਕਿਸੇ ਵੀ ਵਿਅਕਤੀ ਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਡਰਾਈਵਿੰਗ ਟੈੱਸਟ ਟਰੈਕ ‘ਤੇ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ, ਉਹ ਕਿਤੋਂ ਵੀ ਲਾਇਸੈਂਸ ਆਨਲਾਈਨ ਅਪਲਾਈ ਕਰ ਸਕਦਾ ਹੈ।

ਇਸ ਨਾਲ ਜਨਤਾ ਨੂੰ ਏਜੰਟਾਂ ਦੀ ਚੁੰਗਲ ਵਿਚ ਫਸਣਾ ਨਹੀਂ ਪਵੇਗਾ ਅਤੇ ਟਰੈਕ ‘ਤੇ ਲੰਮੀਆਂ ਲਾਈਨਾਂ ਵਿਚ ਲੱਗਣ ਤੋਂ ਰਾਹਤ ਮਿਲੇਗੀ। ਟਰਾਂਸਪੋਰਟ ਵਿਭਾਗ ਦੇ ਹੈੱਡ ਆਫ਼ਿਸ ਤੋਂ ਆਏ ਕੋਆਰਡੀਨੇਟਰ ਗਗਨ ਪਜਨੀ, ਏ.ਡੀ.ਟੀ.ਓ. ਭੁਪਿੰਦਰ ਸਿੰਘ ਤੇ ਕਲਰਕ ਪਵਨ ਕੁਮਾਰ ਵੱਲੋਂ ਟੈੱਸਟ ਟਰੈਕ ‘ਤੇ ਆਏ ਤਿੰਨ ਵਿਅਕਤੀਆਂ ਵੱਲੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਆਨ ਲਾਈਨ ਅਪਲਾਈ ਕਰਵਾ ਕੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਲਰਨਿੰਗ ਲਾਇਸੈਂਸ ਵੀ ਸੌਂਪੇ ਗਏ।ਉਨ੍ਹਾਂ ਦੱਸਿਆ ਕਿ ਕੋਈ ਵੀ ਬਿਨੈਕਾਰ ਵਿਭਾਗ ਦੀ ਪਰਿਵਾਹਨ ਵੈੱਬਸਾਈਟ ‘ਤੇ ਜਾ ਕੇ ਲਰਨਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ, ਨਿਯਮਾਂ ਅਤੇ ਸ਼ਰਤਾਂ ਪੂਰੀਆਂ ਕਰਨ ਵਾਲਾ ਆਪਣੇ ਕੰਪਿਊਟਰ ਜਾਂ ਮੋਬਾਈਲ ‘ਤੇ ਟੈਬ ਟੈੱਸਟ ਵੀ ਦੇ ਸਕਦਾ ਹੈ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *