Breaking News
Home / Featured / ਸਕਵਾਰਡਨ ਲੀਡਰ ਮਨਦੀਪ ਸਿੰਘ ਦਾ ਮਾੱਮਲਾ

ਸਕਵਾਰਡਨ ਲੀਡਰ ਮਨਦੀਪ ਸਿੰਘ ਦਾ ਮਾੱਮਲਾ

  • ਸਕਵਾਰਡਨ ਲੀਡਰ ਮਨਦੀਪ ਸਿੰਘ ਦਾ ਮਾੱਮਲਾ

ਮਨਦੀਪ ਸਿੰਘ ਢਿੱਲੋਂ-17-07-17  ਦੇਸ਼ ਦੇ ਸਭ ਤੋਂ ਅਨੁਭਵੀ ਪਾਇਲਟਾਂ ‘ਚੋਂ ਇਕ ਸਨ। ਉਨ੍ਹਾਂ ਨੂੰ 4000 ਘੰਟਿਆਂ ਦਾ ਫਲਾਈਂਗ ਦਾ ਤਜ਼ੁਰਬਾ ਅਤੇ ਬਤੌਰ ਕੈਪਟਨ 1200 ਘੰਟੇ ਐਡਵਾਂਸ ਲਾਈਟ ਹੈਲੀਕਾਪਟਰ ਉਡਾਉਣ ਦਾ ਤਜ਼ੁਰਬਾ ਸੀ। ਢਿੱਲੋਂ ਫਲਾਈਟ ਇੰਸਟਰਕਟਰ ਵੀ ਸਨ। ਏਅਰਫੋਰਸ ਵਿਚ ਉਹ ਆਪਣੇ ਪਿਤਾ ਨੂੰ ਦੇਖ ਕੇ ਗਏ ਸਨ। ਉਨ੍ਹਾਂ ਦੇ ਪਿਤਾ ਸਕਵਾਰਡਨ ਲੀਡਰ ਪੀ. ਐੱਸ. ਢਿੱਲੋਂ (ਰਿਟਾਇਰਡ) ਮੀ-4 ਹੈਲੀਕਾਪਟਰ ਦੇ ਫਲਾਈਟ ਇੰਜੀਨੀਅਰ ਰਹੇ ਹਨ। ਖੁਦ ਢਿੱਲੋਂ ਰਾਸ਼ਟਰੀ ਮਿਲਟਰੀ ਕਾਲਜ ਵਿਚ ਪੜ੍ਹੇ ਸਨ। ਉੱਥੋਂ ਉਹ ਐੱਨ. ਡੀ. ਏ. ਗਏ ਅਤੇ ਫਿਰ ਏਅਰਫੋਰਸ ਅਕੈਡਮੀ। ਢਿੱਲੋਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਖੇਡਾਂ ਦਾ ਬਹੁਤ ਸ਼ੌਂਕ ਸੀ। ਦੋਸਤਾਂ ਵਿਚ ਉਹ ਮੈਂਡੀ ਦੇ ਨਾਂ ਨਾਲ ਮਸ਼ਹੂਰ ਸਨ। ਪਿਛਲੇ ਸਾਲ ਉਨ੍ਹਾਂ ਨੇ ਤਵਾਂਗ ਦੀ ਇਕ ਸੜਕ ਤੋਂ 13 ਜ਼ਖਮੀ ਜਵਾਨਾਂ ਨੂੰ ਏਅਰਲਿਫਟ ਕਰਕੇ ਬਚਾਇਆ ਸੀ। ਉੱਥੇ ਆਸ-ਪਾਸ ਕੋਈ ਹੈਲੀਪੈਡ ਨਾਲ ਹੋਣ ਕਰਕੇ ਇਹ ਬੇਹੱਦ ਮੁਸ਼ਕਿਲ ਮਿਸ਼ਨ ਸੀ।
ਮਨਦੀਪ ਸਿੰਘ ਢਿੱਲੋਂ ਦੀ ਸ਼ਹਾਦਤ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦੀ ਪਤਨੀ ਆਪਣੇ ਪਰਿਵਾਰ ਅਤੇ ਹੋਰ ਫੌਜੀ ਪਰਿਵਾਰਾਂ ਨੂੰ ਹੌਂਸਲਾ ਦੇ ਰਹੀ ਹੈ, ਉਹ ਕਾਬਿਲ-ਏ-ਤਾਰੀਫ ਹੈ। ਉਹ ਆਪਣਾ ਦੁੱਖ ਭੁਲਾ ਕੇ ਹੋਰ ਫੌਜੀ ਪਰਿਵਾਰਾਂ ਨੂੰ ਹਿੰਮਤ ਦੇ ਰਹੀ ਹੈ। ਪਟਿਆਲਾ ਦੇ ਇਸ ਲਾਲ ਦੇ ਘਰ ਦੋ ਦਿਨਾਂ ਤੋਂ ਅੰਤਮ ਅਰਦਾਸ ਚੱਲ ਰਹੀ ਹੈ। ਪੰਜਾਬ ਦੇ ਇਸ ਲਾਲ ਨੂੰ ਪੂਰੇ ਦੇਸ਼ ਵੱਲੋਂ ਕੋਟਿ-ਕੋਟਿ ਪ੍ਰਣਾਮ ਹੈ।

About admin

Check Also

ਦਿਲਪ੍ਰੀਤ ਬਾਬਾ ਕੇਸ: 7 ਦਿਨ ਹੋਰ ਰਹਿਣਾ ਪਵੇਗਾ ਪੁਲਿਸ ਰਿਮਾਂਡ ‘ਚ

  ਦਿਲਪ੍ਰੀਤ ਬਾਬਾ ਨੇ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ...

Leave a Reply

Your email address will not be published. Required fields are marked *