Home / Breaking News / ਆਪ’ ਦੇ ਵਿਰੋਧੀ ਧਿਰ ਦੇ ਲੀਡਰ ਦਾ ਫੈਸਲਾ 20 ਜੁਲਾਈ ਨੂੰ

ਆਪ’ ਦੇ ਵਿਰੋਧੀ ਧਿਰ ਦੇ ਲੀਡਰ ਦਾ ਫੈਸਲਾ 20 ਜੁਲਾਈ ਨੂੰ

  • ਆਪ’ ਦੇ ਵਿਰੋਧੀ ਧਿਰ ਦੇ ਲੀਡਰ ਦਾ ਫੈਸਲਾ 20 ਜੁਲਾਈ ਨੂੰ

ਆਮ ਆਦਮੀ-18-07-17  ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਦੀ ਚੋਣ ਸਬੰਧੀ ਚਰਚਾ ਜਾਰੀ ਹੈ। ਹੁਣ ਇਸ ਸਬੰਧੀ 20 ਜੁਲਾਈ ਨੂੰ ਫੈਸਲਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਰਨਗੇ। ਅਰਵਿੰਦ ਕੇਜਰੀਵਾਲ ਹਰ ਵਿਧਾਇਕ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕਰਨਗੇ। ਦੱਸਣਯੋਗ ਹੈ ਕਿ ਐਚ.ਐਸ. ਫੂਲਕਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਨਾਲ ਇਹ ਅਹੁਦਾ ਖਾਲੀ ਹੋ ਗਿਆ ਸੀ।ਫੂਲਕਾ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਅਗਲੇ ਆਗੂ ਲਈ ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਅਮਨ ਅਰੋੜਾ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ।

ਹੁਣ ਤਾਜ਼ਾ ਨਾਵਾਂ ‘ਚ ਇਨ੍ਹਾਂ ਨਾਵਾਂ ਵਿੱਚ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਦਾ ਨਾਂ ਵੀ ਚਰਚਾ ‘ਚ ਹੈ। ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਹੈ। ਪਾਰਟੀ ਵੱਲੋਂ ਦੋ ਦਿਨ ਪਹਿਲਾਂ ਐਲਾਨੇ ਜਥੇਬੰਦਕ ਢਾਂਚੇ ਵਿਚਲੇ ਨਾਵਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਅਗਲੇ ਆਗੂ ਦੀ ਚੋਣ ਵੇਲੇ ਸੂਬਾਈ ਪ੍ਰਧਾਨ ਭਗਵੰਤ ਮਾਨ ਦੀ ਸਲਾਹ ਕਾਫ਼ੀ ਅਹਿਮ ਹੋਵੇਗੀ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *