Breaking News
Home / Featured / ਉਬੇਰ ਬਾਈਕ ਟੈਕਸੀ ਸਕੀਮ ਦੀ ਸ਼ੁਰੂਆਤ ਪੰਜਾਬ ‘ਚ ਅਗਲੇ ਹਫਤੇ – ਕੈਪਟਨ

ਉਬੇਰ ਬਾਈਕ ਟੈਕਸੀ ਸਕੀਮ ਦੀ ਸ਼ੁਰੂਆਤ ਪੰਜਾਬ ‘ਚ ਅਗਲੇ ਹਫਤੇ – ਕੈਪਟਨ

  • ਉਬੇਰ ਬਾਈਕ ਟੈਕਸੀ ਸਕੀਮ ਦੀ ਸ਼ੁਰੂਆਤ ਪੰਜਾਬ ‘ਚ ਅਗਲੇ ਹਫਤੇ – ਕੈਪਟਨ

ਪੰਜਾਬ -18-08-17 ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਦੇ ਮਕਸਦ ਨਾਲ ਨਵੀਂ ਸਕੀਮ ਅਧੀਨ ਪਹਿਲੇ ਪੜਾਅ ਤਹਿਤ 100 ਉਬੇਰ ਬਾਈਕ ਟੈਕਸੀਆਂ ਨੂੰ ਝੰਡੀ ਦਿਖਾਉਣਗੇ।ਉਬੇਰ ਕੰਪਨੀ ਦੀ ਦੱਖਣੀ ਏਸ਼ੀਆ ਦੀ ਜਨਤਕ ਨੀਤੀ ਦੀ ਡਾਇਰੈਕਟਰ ਸ਼ਵੇਤਾ ਰਾਜਪਾਲ ਕੋਹਲੀ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਇਸ ਸਕੀਮ ਨੂੰ ਸ਼ੁਰੂ ਕਰਨ ਬਾਰੇ ਅੰਤਿਮ ਛੋਹਾਂ ਦਿੱਤੀਆਂ। ਇਸ ਨਾਲ ਅਗਲੇ ਇਕ ਸਾਲ ਵਿੱਚ ਪੰਜਾਬ ‘ਚ ਰੁਜ਼ਗਾਰ ਦੇ 10,000 ਹੋਰ ਮੌਕੇ ਪੈਦਾ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਕੋਹਲੀ ਨੇ ਦੱਸਿਆ ਕਿ ਅਗਲੇ ਪੰਜ ਸਾਲਾਂ ਵਿਚ ਇਸ ਸਕੀਮ ਅਧੀਨ 45,000 ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਮਈ ਮਹੀਨੇ ਵਿੱਚ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਮੁਤਾਬਕ ਸਰਕਾਰ ਦੇ ‘ਆਪਣੀ ਗੱਡੀ ਆਪਣਾ ਰੋਜ਼ਗਾਰ’ ਤਹਿਤ ਸੂਬੇ ਵਿੱਚ ਬਾਈਕ ਟੈਕਸੀ ਸ਼ੁਰੂ ਦੀ ਪ੍ਰਵਾਨਗੀ ਦਿੱਤੀ ਸੀ।ਉਬੇਰ ਕੰਪਨੀ ਦੇ ਨੁਮਾਇੰਦੇ ਨਾਲ ਅੱਜ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੰਪਨੀ ਵੱਲੋਂ ਪੰਜਾਬ ਵਿੱਚ 7-ਸੀਟਾਂ ਵਾਲੀਆਂ ਵੈਨਾਂ ਚਲਾਉਣ ‘ਤੇ ਵੀ ਵਿਚਾਰ ਕੀਤੀ ਜਾ ਰਹੀ ਹੈ।ਕੋਹਲੀ ਨੇ ਦੱਸਿਆ ਕਿ ਉਬੇਰ ਕੰਪਨੀ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਹੈ ਅਤੇ 10,000 ਨੌਕਰੀਆਂ ਪਹਿਲਾਂ ਹੀ ਸਿਰਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਈਕ ਸਾਂਝਾ ਕਰਨ ਵਾਲੇ ਨਵੇਂ ਉਤਪਾਦ-ਉਬੇਰ ਮੋਟਰ ਦਾ ਮਕਸਦ ਲੋਕਾਂ ਨੂੰ ਵਾਜਬ ਦਰਾਂ ‘ਤੇ ਆਉਣ-ਜਾਣ ਦੇ ਮੌਕੇ ਮੁਹੱਈਆ ਕਰਵਾਉਣਾ ਹੈ ਅਤੇ ਹੇਠਲੇ ਪੱਧਰ ‘ਤੇ ਉੱਦਮੀਆਂ ਨੂੰ ਮੌਕੇ ਪ੍ਰਦਾਨ ਕਰਨਾ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me