Breaking News
Home / Breaking News / ਬਹੁਤ ਖ਼ੂਬ ਅਤੇ ਦੇਖਣਯੋਗ ਹੈ ਪੰਜਾਬ ਦੇ ਇਤਿਹਾਸਕ ਪੰਨੇ ਫਰੋਲਦੀ ਫ਼ਿਲਮ – ਬਲੈਕ ਪ੍ਰਿੰਸ

ਬਹੁਤ ਖ਼ੂਬ ਅਤੇ ਦੇਖਣਯੋਗ ਹੈ ਪੰਜਾਬ ਦੇ ਇਤਿਹਾਸਕ ਪੰਨੇ ਫਰੋਲਦੀ ਫ਼ਿਲਮ – ਬਲੈਕ ਪ੍ਰਿੰਸ

ਬਹੁਤ ਖ਼ੂਬ ਅਤੇ ਦੇਖਣਯੋਗ ਹੈ ਪੰਜਾਬ ਦੇ ਇਤਿਹਾਸਕ ਪੰਨੇ ਫਰੋਲਦੀ ਫ਼ਿਲਮ – ਬਲੈਕ ਪ੍ਰਿੰਸ

 ਪੰਜਾਬ -22-07-17 ਅਤੇ ਮੁਲਕ ਦੇ ਇਤਿਹਾਸਕ ਵਿਰਸੇ ਬਾਰੇ ਬਣੀ ਹੌਲੀਵੁਡ ਫ਼ਿਲਮ ਦਾ ਪ੍ਰੀਮੀਅਰ ਦੇਖ ਕੇ ਆਏ ਹਾਂ . ਫਿਲਮ ਬਹੁਤ ਹੀ ਖੂਬ ਹੈ . ਕਵੀ ਰਾਜ ਨੇ ਇਤਿਹਾਸ ਦੇ ਪੰਨੇ ਕਮਲ ਨਾਲ ਮੁੜ ਸੁਰਜੀਤ ਕੀਤੇ ਨੇ .ਸਾਡੇ ਅਜ਼ੀਜ਼ ਸਰਤਾਜ ਨੇ ਪਲੇਠੀ ਫ਼ਿਲਮੀ ਅਦਾਕਾਰੀ ਨਾਲ ਪੂਰਾ ਇਨਸਾਫ਼ ਕੀਤਾ ਹੈ . ਸ਼ਬਾਨਾ ਨੇ ਮਹਾਰਾਣੀ ਜਿੰਦਾਂ ਨੂੰ ਮੁੜ ਜ਼ਿੰਦਾ ਕਰ ਦਿੱਤੈ .ਐਕਟਿੰਗ ਦੇ ਮਾਮਲੇ ਵਿਚ ਤਾਂ ਸ਼ਬਾਨਾ ਦਾ ਕੋਈ ਮੁਕਾਬਲਾ ਹੀ ਨਹੀਂ ਪਰ ਜਿੰਨੀ ਖ਼ੂਬਸੂਰਤ ਪੰਜਾਬੀ ਉਸ ਨੇ ਇਸ ਫ਼ਿਲਮ ਵਿਚ ਬੋਲੀ ਹੈ , ਉਸ ਅੱਗੇ ਸਿਰ ਝੁਕਦਾ ਹੈ .ਤੇ ਦਿਲਚਸਪ ਗੱਲ ਇਹ ਵੀ ਹੈ ਪੰਜਾਬੀ ਬੋਲੀ ਵੀ ਮਲਵਈ ਲਹਿਜ਼ੇ ਵਿਚ ਹੈ |

ਜਦੋਂ ਚੰਡੀਗੜ੍ਹ ਵਿਚ ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਉਥੇ ਹਾਜ਼ਰ ਪੰਜਾਬੀਆਂ ਨੇ , ਸ਼ਬਾਨਾ ਦੀ ਢੁੱਕਵੀਂ ਭੂਮਿਕਾ ਲਈ ਅਤੇ ਖਾਸ ਕਰਕੇ ਉਨ੍ਹਾਂ ਦੇ ਪੰਜਾਬੀ ਦੇ ਡਾਇਲੌਗ ਦੀ ਵਾਰ -ਵਾਰ ਸ਼ਾਲਘਾ ਹੋਈ ਤਾਂ ਸ਼ਬਾਨਾ ਆਜ਼ਮੀ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ .ਘਾਟਾਂ -ਵਾਧੇ ਹਰ ਫ਼ਿਲਮ ਵਿਚ ਗਿਣੇ ਜਾ ਸਕਦੇ ਨੇ ਪਰ ਸਮੁੱਚੇ ਤੌਰ ਤੇ ਬਲਾਕ ਪ੍ਰਿੰਸ ਬਹੁਤ ਗੁੰਦਵੀਂ ਅਤੇ ਸੁਚੱਜੀ ਫ਼ਿਲਮ ਹੈ . ਵੈਸੇ ਤਾਂ ਹਰ ਇਕ ਲਈ ਦੇਖਣ ਯੋਗ ਹੈ ਪਰ ਨਵੀਂ ਪੀੜ੍ਹੀ ਨੂੰ ਇਤਿਹਾਸ ਦੇ ਭੁੱਲੇ ਸਫ਼ਿਆਂ ਦੀ ਯਾਦ ਕਰਾਉਣ ਲਈ ਦਿਖਾਉਣੀ ਹੋਰ ਵੀ ਜ਼ਰੂਰੀ ਹੈ| .

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *