Home / Breaking News / ਸਰਕਾਰ ਵੱਲੋਂ ਵੱਡਾ ਤੋਹਫਾ ਬੈਂਕ ਮੁਲਾਜ਼ਮਾਂ ਨੂੰ

ਸਰਕਾਰ ਵੱਲੋਂ ਵੱਡਾ ਤੋਹਫਾ ਬੈਂਕ ਮੁਲਾਜ਼ਮਾਂ ਨੂੰ

  • ਸਰਕਾਰ ਵੱਲੋਂ ਵੱਡਾ ਤੋਹਫਾ ਬੈਂਕ ਮੁਲਾਜ਼ਮਾਂ ਨੂੰ

ਕੇਂਦਰੀ ਮੁਲਾਜ਼ਮਾਂ -22-07-17 ਤੋਂ ਬਾਅਦ ਹੁਣ ਬੈਂਕ ਮੁਲਾਜ਼ਮਾਂ ਨੂੰ ਤਨਖ਼ਾਹ ‘ਚ ਵਾਧੇ ਦਾ ਤੋਹਫ਼ਾ ਦੇਣ ਜਾ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਬੈਂਕ ਮੁਲਾਜ਼ਮਾਂ ਨੂੰ ਵਧੀ ਹੋਈ ਤਨਖ਼ਾਹ 1 ਨਵੰਬਰ 2017 ਤੋਂ ਮਿਲੇ। ਤਨਖ਼ਾਹ ‘ਚ ਵਾਧਾ ਕਿੰਨਾ ਕੀਤਾ ਜਾਵੇ, ਇਸ ਦੇ ਲਈ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਤੇ ਬੈਂਕ ਮੁਲਾਜ਼ਮ ਯੂਨੀਅਨ ਦੇ ਨਾਲ ਵੀਰਵਾਰ ਨੂੰ ਪਹਿਲੀ ਬੈਠਕ ਹੋਈ। ਵਿੱਤ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਤਨਖ਼ਾਹ ‘ਚ ਵਾਧੇ ਨੂੰ ਲੈ ਕੇ ਬੈਂਕ ਯੂਨੀਅਨ ਤੇ ਆਈਬੀਏ ਵਿਚਕਾਰ ਛੇਤੀ ਹੀ ਸਹਿਮਤੀ ਬਣ ਜਾਵੇ, ਜਿਸ ਨਾਲ ਨਵੰਬਰ 2017 ਤੋਂ ਤਨਖ਼ਾਹ ‘ਚ ਵਾਧਾ ਲਾਗੂ ਹੋ ਸਕੇ।

ਪਿਛਲੀ ਵਾਰ ਤਨਖ਼ਾਹ ਵਾਧੇ ‘ਚ ਕਾਫ਼ੀ ਦੇਰ ਹੋਈ ਸੀ। ਵਾਧਾ 2012 ‘ਚ ਹੋਣਾ ਸੀ, ਪਰ ਇਹ ਮਈ 2015 ‘ਚ ਕੀਤਾ ਗਿਆ। ਤੈਅ ਨਿਯਮਾਂ ਤਹਿਤ ਇਸ ਸਾਲ ਬੈਂਕ ਮੁਲਾਜ਼ਮਾਂ ਨੂੰ ਵਧੀ ਹੋਈ ਤਨਖ਼ਾਹ ਮਿਲਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਇਸ ਪਾਸੇ ਕਦਮ ਵਧਾ ਦਿੱਤਾ ਹੈ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *