Home / Breaking News / ਡੁੱਬ ਗਏ 6000 ਕਰੋੜ ਮੁਕੇਸ਼ ਅੰਬਾਨੀ ਦਾ ਮਾਸਟਰਸਟ੍ਰੋਕ

ਡੁੱਬ ਗਏ 6000 ਕਰੋੜ ਮੁਕੇਸ਼ ਅੰਬਾਨੀ ਦਾ ਮਾਸਟਰਸਟ੍ਰੋਕ

  • ਡੁੱਬ ਗਏ 6000 ਕਰੋੜ ਮੁਕੇਸ਼ ਅੰਬਾਨੀ ਦਾ ਮਾਸਟਰਸਟ੍ਰੋਕ

ਰਿਲਾਇੰਸ-23-07-17  ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਵੱਲੋਂ ਕੀਤੇ ਗਏ ਐਲਾਨਾਂ ਦਾ ਅਸਰ ਪੂਰੇ ਸ਼ੇਅਰ ਬਾਜ਼ਾਰ ‘ਤੇ ਦੇਖਣ ਨੂੰ ਮਿਲਿਆ। ਇਸ ਨਾਲ ਜਿੱਥੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਇਕ ਦਿਨ ‘ਚ 18 ਹਜ਼ਾਰ ਕਰੋੜ ਰੁਪਏ ਵਧ ਗਿਆ, ਉੱਥੇ ਹੀ ਦੂਰਸੰਚਾਰ ਅਤੇ ਪ੍ਰਸਾਰਣ ਕਰਤਾ ਸੈਕਟਰ ਦੀਆਂ ਕੰਪਨੀਆਂ ਦੇ ਕੁੱਲ 6000 ਕਰੋੜ ਰੁਪਏ ਡੁੱਬ ਗਏ। ਬਾਜ਼ਾਰ ਮਾਹਰਾਂ ਮੰਨ ਰਹੇ ਹਨ ਕਿ ਇਨ੍ਹਾਂ ਦਾ ਅਸਰ ਆਉਣ ਵਾਲੇ ਹਫਤੇ ‘ਚ ਵੀ ਦੇਖਣ ਨੂੰ ਮਿਲ ਸਕਦਾ ਹੈ।
21 ਜੁਲਾਈ ਨੂੰ ਮੁਕੇਸ਼ ਅੰਬਾਨੀ ਨੇ ਸਮਾਰਟ ਫੋਨ ਬਾਜ਼ਾਰ ‘ਚ ਜਿਓ ਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਇਹ ਫੋਨ 1500 ਰੁਪਏ ‘ਚ ਦੇਵੇਗੀ, ਜੋ ਤਿੰਨ ਸਾਲਾਂ ਬਾਅਦ ਵਾਪਸ ਮਿਲ ਜਾਣਗੇ। ਇਸ ਤਰ੍ਹਾਂ ਗਾਹਕਾਂ ਨੂੰ ਇਹ ਫੋਨ ਮੁਫਤ ‘ਚ ਪਵੇਗਾ। ਉੱਥੇ ਹੀ ਕੰਪਨੀ ਨੇ 153 ਰੁਪਏ ‘ਚ ਅਨਲਿਮਟਿਡ ਪਲਾਨ ਵੀ ਪੇਸ਼ ਕੀਤਾ ਹੈ। ਇਸ ਫੋਨ ਨੂੰ ਕਿਸੇ ਵੀ ਟੀਵੀ ਨਾਲ ਜੋੜ ਕੇ ਪ੍ਰੋਗਰਾਮ ਦੇਖੇ ਜਾ ਸਕਦੇ ਹਨ। ਇਨ੍ਹਾਂ ਐਲਾਨ ਦੇ ਬਾਅਦ ਦੂਰਸੰਚਾਰ ਅਤੇ ਪ੍ਰਸਾਰਣ ਕਰਤਾ ਸੈਕਟਰ ਦੇ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਤੇਜ਼ੀ ਨਾਲ ਚੜ੍ਹ ਕੇ ਬੰਦ ਹੋਇਆ। ਮਾਹਰਾਂ ਦਾ ਕਹਿਣਾ ਹੈ ਕਿ ਦੂਰਸੰਚਾਰ ਬਾਜ਼ਾਰ ‘ਚ ਪਲਾਨਾਂ ਦੀਆਂ ਕੀਮਤਾਂ ‘ਚ ਛਿੜਨ ਵਾਲੀ ਜੰਗ ਅਤੇ ਗਾਹਕਾਂ ਦੇ ਟੁੱਟਣ ਦੇ ਖਦਸ਼ੇ ਕਾਰਨ ਟੈਲੀਕਾਮ ਸ਼ੇਅਰਾਂ ‘ਚ ਗਿਰਾਵਟ ਰਹੀ ਹੈ।

ਜਿਓ ਦੇ ਐਲਾਨ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਇਕ ਦਿਨ ‘ਚ ਹੀ 18 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਵਧ ਗਿਆ ਹੈ। ਸ਼ੁੱਕਰਵਾਰ ਦੇ ਕਾਰੋਬਾਰ ‘ਚ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 3.76 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਇਆ। ਯਾਨੀ ਇਕ ਦਿਨ ‘ਚ ਹੀ ਲਏ ਗਏ ਫੈਸਲਿਆਂ ਦੇ ਬਾਅਦ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 18,600 ਕਰੋੜ ਰੁਪਏ ਵਧ ਕੇ 5.15 ਲੱਖ ਕਰੋੜ ਰੁਪਏ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਉੁੱਥੇ ਹੀ ਜਿਓ ਦੇ ਐਲਾਨ ਮਗਰੋਂ ਆਈਡੀਆ ਦੇ ਸ਼ੇਅਰ ‘ਚ 3 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਇਕ ਦਿਨ ‘ਚ ਕੰਪਨੀ ਦਾ ਬਾਜ਼ਾਰ ਪੂੰਜੀਕਰਨ 1063 ਕਰੋੜ ਰੁਪਏ ਘੱਟ ਕੇ 33200 ਕਰੋੜ ਤੋਂ ਹੇਠਾਂ ਆ ਗਿਆ ਹੈ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *