Breaking News
Home / Featured / ਦੇਸ਼ ਭਰ ਤੋਂ ਸ਼ਾਹੀ ਪਰਿਵਾਰ ਪਹੁੰਚੇ ਕੈਪਟਨ ਦੀ ਮਾਤਾ ਦੇ ਸਸਕਾਰ ਲਈ

ਦੇਸ਼ ਭਰ ਤੋਂ ਸ਼ਾਹੀ ਪਰਿਵਾਰ ਪਹੁੰਚੇ ਕੈਪਟਨ ਦੀ ਮਾਤਾ ਦੇ ਸਸਕਾਰ ਲਈ

  • ਦੇਸ਼ ਭਰ ਤੋਂ ਸ਼ਾਹੀ ਪਰਿਵਾਰ ਪਹੁੰਚੇ ਕੈਪਟਨ ਦੀ ਮਾਤਾ ਦੇ ਸਸਕਾਰ ਲਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੇ ਸਸਕਾਰ ‘ਚ ਸ਼ਾਮਲ ਹੋਣ ਲਈ ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ-ਕਸ਼ਮੀਰ ਤੋਂ ਸ਼ਾਹੀ ਪਰਿਵਾਰ ਪਹੁੰਚੇ ਹਨ। ਸਸਕਾਰ ਦੀਆਂ ਰਸਮਾਂ ਇੱਕ ਵਜੇ ਤੋਂ ਸ਼ੁਰੂ ਹੋਣਗੀਆਂ।

ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਮੋਤੀ ਮਹਿਲ ‘ਚ ਹਨ। ਕਾਂਗਰਸ ਪਾਰਟੀ ਦੇ ਲੀਡਰ ਤੇ ਵਰਕਰ ਵੱਡੇ ਪੱਧਰ ‘ਤੇ ਪਟਿਆਲਾ ਪੁੱਜ ਕੇ ਰਾਜ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜ਼ਲੀਆਂ ਭੇਟ ਕਰ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰਾਜ ਮਾਤਾ ਨੂੰ ਸ਼ਰਧਾਂਜ਼ਲੀ ਦੇਣ ਪੁੱਜਣਗੇ। ਉਨ੍ਹਾਂ ਨਾਲ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਵੀ ਮੌਜੂਦ ਰਹਿਣਗੇ।ਕੈਪਟਨ ਅਮਰਿੰਦਰ ਸਿੰਘ ਦੇ ਫੌਜ ਦੇ ਦਿਨਾਂ ਦੇ ਕਰੀਬੀ ਮਿੱਤਰ ਮੇਜਰ ਏਪੀ ਸਿੰਘ ਵੀ ਮੋਤੀ ਬਾਗ ਪੈਲੇਸ ਪਹੁੰਚੇ ਹਨ। ਵੱਡੇ ਇਕੱਠੇ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਅਹਿਮ ਪ੍ਰਬੰਧ ਕੀਤੇ ਗਏ ਹਨ।

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me