Home / Breaking News / ਅਮਰੀਕਾ ਦਾ ਹੱਥ ਭਾਰਤ-ਚੀਨ ਯੁੱਧ ਕਰਾਉਣ ਪਿੱਛੇ

ਅਮਰੀਕਾ ਦਾ ਹੱਥ ਭਾਰਤ-ਚੀਨ ਯੁੱਧ ਕਰਾਉਣ ਪਿੱਛੇ

  • ਅਮਰੀਕਾ ਦਾ ਹੱਥ ਭਾਰਤ-ਚੀਨ ਯੁੱਧ ਕਰਾਉਣ ਪਿੱਛੇ

ਅਮਰੀਕਾ-27-07-17  ਭਾਰਤ ਨੂੰ ਭੜਕਾ ਕੇ ਚੀਨ ਨਾਲ ਲੜਾਉਣਾ ਚਾਹੁੰਦਾ ਹੈ। ਭਾਰਤ ਅਤੇ ਚੀਨ ਯੁੱਧ ਨਹੀਂ ਕਰਨਾ ਚਾਹੁੰਦੇ ਪਰ ਪੱਛਮੀ ਦੇਸ਼ ਦੋਵਾਂ ਦੇਸ਼ਾਂ ‘ਚ ਲੜਾਈ ਕਰਵਾ ਕੇ ਫ਼ਾਇਦਾ ਚੁੱਕਣਾ ਚਾਹੁੰਦੇ ਹਨ। ਚੀਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਸਣੇ ਕਈ ਦੇਸ਼ ਭਾਰਤ ਅਤੇ ਚੀਨ ਵਿਚਾਲੇ ਵਿਵਾਦ ‘ਚ ਸਿੱਧੇ ਤੌਰ ‘ਤੇ ਦਖ਼ਲ ਅੰਦਾਜ਼ੀ ਕਰ ਰਹੇ ਹਨ। ਵਾਸ਼ਿੰਗਟਨ ਐਗਜ਼ਾਮਿਨਰ ‘ਚ ਚੀਨ ਦੇ ਖ਼ਤਰੇ ਨੂੰ ਵਧਾ ਚੜ੍ਹਾ ਕੇ ਦੱਸਿਆ ਗਿਆ ਹੈ ਅਤੇ ਨਾਲ ਹੀ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਦੀ ਜਮ ਕੇ ਸ਼ਲਾਘਾ ਕੀਤੀ ਗਈ ਹੈ।

ਚੀਨ ਨੇ ਕਿਹਾ ਕਿ ਅਮਰੀਕਾ ਹਰ ਵਿਵਾਦ ‘ਚ ਆਪਣੀ ਦਖ਼ਲ ਅੰਦਾਜ਼ੀ ਕਰਦਾ ਹੈ ਅਤੇ ਸ਼ਾਇਦ ਹੀ ਉਹ ਕਦੇ ਵਿਵਾਦ ਖ਼ਤਮ ਕਰਨ ‘ਚ ਮਦਦ ਕਰੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਡੋਕਲਾਮ ਵਿਵਾਦਿਤ ਇਲਾਕਾ ਨਹੀਂ ਹੈ। ਇੱਥੇ ਸਰਹੱਦਾਂ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੀ ਗਈਆਂ ਹਨ।ਚੀਨ ਨੇ ਕਿਹਾ ਕਿ ਜਿੱਥੇ ਵੀ ਵਿਵਾਦ ਹੁੰਦਾ ਹੈ ਅਮਰੀਕਾ ਉੱਥੇ ਦਖ਼ਲ ਅੰਦਾਜ਼ੀ ਕਰਨ ਪਹੁੰਚ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਕੁੱਝ ਪੱਛਮੀ ਦੇਸ਼ ਭਾਰਤ ਅਤੇ ਚੀਨ ਵਿਚਾਲੇ ਲੜਾਈ ਕਰਵਾਉਣਾ ਚਾਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਸਿਆਸੀ ਲਾਭ ਮਿਲੇਗਾ। ਅਮਰੀਕਾ ਨੇ ਦੱਖਣੀ ਚੀਨ ਸਾਗਰ ‘ਚ ਇਸੇ ਰਣਨੀਤੀ ਦਾ ਸਹਾਰਾ ਲਿਆ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...