Home / Breaking News / ਟਰੰਪ ਪ੍ਰਸ਼ਾਸਨ ਨੇ ਐੱਨ.ਐੱਸ.ਜੀ. ‘ਚ ਮੈਂਬਰਸ਼ਿਪ ਲਈ ਭਾਰਤ ਦੀ ਕੀਤੀ ਹਮਾਇਤ
President Donald Trump meets with health insurance company CEOs, Monday, Feb. 27, 2017, in the Roosevelt Room of the White House in Washington. (AP Photo/Pablo Martinez Monsivais)

ਟਰੰਪ ਪ੍ਰਸ਼ਾਸਨ ਨੇ ਐੱਨ.ਐੱਸ.ਜੀ. ‘ਚ ਮੈਂਬਰਸ਼ਿਪ ਲਈ ਭਾਰਤ ਦੀ ਕੀਤੀ ਹਮਾਇਤ

  • ਟਰੰਪ ਪ੍ਰਸ਼ਾਸਨ ਨੇ ਐੱਨ.ਐੱਸ.ਜੀ. ‘ਚ ਮੈਂਬਰਸ਼ਿਪ ਲਈ ਭਾਰਤ ਦੀ ਕੀਤੀ ਹਮਾਇਤ

ਐੱਨ.ਐੱਸ.ਜੀ.-28-07-17  ਗਰੁੱਪ ‘ਚ ਮੈਂਬਰਸ਼ਿਪ ਲਈ ਟਰੰਪ ਪ੍ਰਸ਼ਾਸਨ ਨੇ ਭਾਰਤੀ ਦੀ ਹਮਾਇਤ ਕੀਤੀ ਹੈ। ਵਿਦੇਸ਼ੀ ਅਤੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ 48 ਦੇਸ਼ਾਂ ਦੇ ਸਮੂਹ ਦੇ ਸਾਰੇ ਮੈਂਬਰਾਂ ਭਾਰਤ ਦਾ ਸਮਰਥਨ ਕਰਨ। ਭਾਰਤ ਨੇ ਇਸ ਦੀ ਮੈਂਬਰਸ਼ਿਪ ਲਈ ਅਪਲਾਈ ਪਹਿਲਾਂ ਹੀ ਕੀਤਾ ਹੋਇਆ ਹੈ, ਪਰ ਚੀਨ ਨੇ ਇਸ ‘ਚ ਇਹ ਕਹਿੰਦੇ ਹੋਏ ਰੋਕ ਲਾਈ ਹੈ ਕਿ ਭਾਰਤ ਨੇ ਐੱਨ. ਪੀ. ਟੀ. ‘ਤੇ ਹਸਤਾਖਰ ਨਹੀਂ ਕੀਤੇ ਹਨ, ਇਸ ਲਈ ਉਸ ਨੂੰ ਮੈਂਬਰਸ਼ਿਪ ਨਾ ਦਿੱਤੀ ਜਾਵੇ। ਚੀਨ ਦਾ ਇਹ ਵੀ ਤਰਕ ਹੈ ਕਿ ਭਾਰਤ ਨਾਲ ਪਾਕਿਸਤਾਨ ਨੂੰ ਵੀ ਇਸ ਗਰੁੱਪ ‘ਚ ਸ਼ਾਮਲ ਕੀਤਾ ਜਾਵੇ। ਉਸ ਦੇ ਰਵੱਈਏ ਨਾਲ ਭਾਰਤ ਨੂੰ ਮੈਂਬਰਸ਼ਿਰ ਮਿਲਣ ‘ਤੇ ਸਵਾਲ ਖੱੜੇ ਹੋ ਗਏ ਹਨ।

ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਭਾਰਤ ਦੇ ਐੱਨ. ਐੱਸ. ਜੀ. ਮੈਂਬਰਸ਼ਿਪ ਦੇ ਪ੍ਰਸਤਾਵ ਦਾ ਸਮਰਥਨ ਕਰਦਾ ਹੈ ਅਤੇ ਉਸ ਦੇ ਲਈ ਐੱਨ. ਐੱਸ. ਜੀ. ਮੈਂਬਰਾਂ ਅਤੇ ਭਾਰਤ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਮਰੀਕਾ ਵੱਲੋਂ ਆਏ ਇਸ ਬਿਆਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਭਾਰਤ ਦੀ ਐੱਨ. ਐੱਸ. ਜੀ. ਮੈਂਬਰਸ਼ਿਪ ਨੂੰ ਲੈ ਕੇ ਅਮਰੀਕੀ ਦੀ ਨੀਤੀ ‘ਚ ਡੋਨਾਲਡ ਟਰੰਪ ਦੇ ਸਰਕਾਰ ‘ਚ ਆਉਣ ਤੋਂ ਬਾਅਦ ਵੀ ਕੋਈ ਬਦਲਾਅ ਨਹੀਂ ਹੋਇਆ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *