Home / Breaking News / ਨਵਜੋਤ ਸਿੱਧੂ ਦੀ ਕਾਰਗੁਜ਼ਾਰੀ ਨੁਕਸਦਾਰ ਮਸ਼ੀਨਰੀ ਵਰਗੀ – ਅਕਾਲੀ

ਨਵਜੋਤ ਸਿੱਧੂ ਦੀ ਕਾਰਗੁਜ਼ਾਰੀ ਨੁਕਸਦਾਰ ਮਸ਼ੀਨਰੀ ਵਰਗੀ – ਅਕਾਲੀ

  • ਨਵਜੋਤ ਸਿੱਧੂ ਦੀ ਕਾਰਗੁਜ਼ਾਰੀ ਨੁਕਸਦਾਰ ਮਸ਼ੀਨਰੀ ਵਰਗੀ – ਅਕਾਲੀ

ਸ਼੍ਰੋਮਣੀ -28-07-17 ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੀ ਕਾਰਜ ਸ਼ੈਲੀ ਦੀ ਤੁਲਨਾ ਅਜਿਹੀ ਨੁਕਸਦਾਰ ਮਸ਼ੀਨਰੀ ਨਾਲ ਕੀਤੀ ਹੈ, ਜਿਹੜੀ ਸ਼ੋਰ ਬਹੁਤ ਜ਼ਿਆਦਾ ਕਰਦੀ ਹੈ, ਪਰ ਜਿਸ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਹੁੰਦੀ ਹੈ।ਅਕਾਲੀ ਆਗੂ ਨੇ ਇਹਨਾਂ ਫਾਇਰ ਵਾਹਨਾਂ ਦੇ ਨਿਰਮਾਣ ਉੱਤੇ ਉਂਗਲ ਉਠਾਉਂਦਿਆਂ ਕਿਹਾ ਕਿ ਕੀ ਇਹ ਫਾਇਰ ਵਾਹਨ ਨਵੇਂ ਬਣਾਏ ਗਏ ਸਨ ਜਾਂ ਫਿਰ ਸਿੱਧੂ ਨੇ ਜਲਦੀ ਕੰਮ ਨਿਪਟਾਉਣ ਦੀ ਕਾਹਲ ਵਿਚ ਪੁਰਾਣੇ ਵਾਹਨਾਂ ਨੂੰ ਰੰਗ ਰੋਗਨ ਮਰਵਾ ਕੇ ਮੀਡੀਆ ਸਾਹਮਣੇ ਪੇਸ਼ ਕਰ ਦਿੱਤਾ ਸੀ? ਉਹਨਾਂ ਕਿਹਾ ਕਿ ਅਜਿਹੀ ਕਾਹਲ ਕਿਸੇ ਕੰਮ ਦੀ ਨਹੀਂ ਹੁੰਦੀ , ਜਿਹੜੇ ਦੂਜਿਆਂ ਦਾ ਫਾਇਦਾ ਕਰਨ ਦੀ ਥਾਂ ਉਲਟਾ ਨੁਕਸਾਨ ਕਰਦੀ ਹੋਵੇ। ਉਹਨਾਂ ਕਿਹਾ ਕਿ ਸਿੱਧੂ ਵੱਲੋਂ ਅੱਗ ਬੁਝਾਓ ਮਸ਼ੀਨਰੀ ਤਿਆਰ ਕਰਵਾਉਣ ਸਮੇਂ ਵਰਤੀ ਗਈ ਅਜਿਹੀ ਲਾਪਰਵਾਹੀ ਬਹੁਤ ਸਾਰੇ ਲੋਕਾਂ ਵਾਸਤੇ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇੱਕ ਮੰਤਰੀ ਪਦ ਉੱਤੇ ਬੈਠੇ ਵਿਅਕਤੀ ਕੋਲੋਂ ਅਜਿਹੀ ਗੈਰ ਜ਼ਿੰਮੇਵਾਰਾਨਾ ਹਰਕਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਕਾਂਗਰਸ ਨੇ ਦਿੱਲੀ ਵਿਚ ਆਪ ਦੀ ਸਰਕਾਰ ਬਣਾਉਣ ਵਿਚ ਮੱਦਦ ਕੀਤੀ ਸੀ। ਫਿਰ ਰਾਸ਼ਟਰਪਤੀ ਦੀ ਚੋਣ ਵਿਚ ਮੀਰਾ ਕੁਮਾਰ ਨੂੰ ਵੋਟਾਂ ਪਾ ਕੇ ਆਪ ਨੇ ਕਾਂਗਰਸ ਦਾ ਮੁੱਲ ਮੋੜਿਆ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਅਸੀਂ ਆਪ ਤੋਂ ਕਦੇ ਉਮੀਦ ਨਹੀਂ ਕਰ ਸਕਦੇ ਕਿ ਉੁਹ ਕਿਸਾਨਾਂ ਦੇ ਕਰਜ਼ੇ ਮੁਆਫ ਕਰਵਾਉਣ ਅਤੇ ਦੂਜੇ ਵਾਅਦੇ ਪੂਰੇ ਕਰਵਾਉਣ ਲਈ ਕਾਂਗਰਸ ਉੱਤੇ ਦਬਾਅ ਬਣਾਵੇਗੀ। ਇਹ ਕੰਮ ਸਿਰਫ ਅਕਾਲੀ-ਭਾਜਪਾ ਗਠਜੋੜ ਹੀ ਕਰ ਸਕਦਾ ਹੈ। ਜਦ ਤਕ ਕਾਂਗਰਸ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਨਹੀਂ ਕਰਦੀ, ਅਕਾਲੀ-ਭਾਜਪਾ ਉਸ ਨੂੰ ਚੈਨ ਦਾ ਸਾਹ ਨਹੀਂ ਲੈਣ ਦੇਣਗੇ।

About admin

Check Also

ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ -ਉਤਕਲ ਐਕਸਪ੍ਰੈੱਸ ਹਾਦਸਾ

ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ -ਉਤਕਲ ਐਕਸਪ੍ਰੈੱਸ ਹਾਦਸਾ ਮੁਜ਼ੱਫ਼ਰਨਗਰ-20-08-17  ਵਿੱਚ ਖਤੌਲੀ ਨਜ਼ਦੀਕ 19 ਅਗਸਤ ...

Leave a Reply

Your email address will not be published. Required fields are marked *